FacebookTwitterg+Mail

ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਪ੍ਰਮੋਟ ਕਰ ਨਿਸ਼ਾਨੇ 'ਤੇ ਆਇਆ ਕਪਿਲ ਸ਼ਰਮਾ

kapil sharma
23 February, 2018 04:00:01 PM

ਮੁੰਬਈ (ਬਿਊਰੋ)— ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਵਿਵਾਦਾਂ ਦੇ ਘੇਰੇ 'ਚ ਫੱਸ ਚੁੱਕੇ ਹਨ। ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੀ ਟੀਮ ਪੇਸ਼ਵਾਰ ਜ਼ਾਲਮੀ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਉਹ ਨਿਸ਼ਾਨੇ 'ਤੇ ਆ ਗਏ ਹਨ। ਸੋਸ਼ਲ ਮੀਡੀਆ 'ਤੇ ਲੋਕ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਮਾ 'ਤੇ ਜਾਰੀ ਤਣਾਅ ਦੇ ਚਲਦਿਆਂ ਕਪਿਲ ਸ਼ਰਮਾ ਵਲੋਂ ਪੀ. ਐੱਸ. ਐੱਲ. ਟੀਮ ਦਾ ਪ੍ਰਮੋਸ਼ਨ ਕਰਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਹੈ।

ਦਰਸਅਲ, ਕਾਮੇਡੀਅਨ ਕਪਿਲ ਸ਼ਰਮਾ ਦੁਬਈ 'ਚ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਨ। ਇਸ ਮੌਕੇ ਉਨ੍ਹਾਂ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਤੇ ਵੈੱਸਟ ਇੰਡੀਆ ਦੇ ਕ੍ਰਿਕਟਰ ਡੇਰੇਨ ਸੈਮੀ ਨਾਲ ਮਿਲ ਕੇ ਟੀਮ ਦੀ ਜਰਸੀ ਜਾਰੀ ਕੀਤੀ। ਇਸਨੂੰ ਲੈ ਕੇ ਦੁਬਈ 'ਚ ਬੁੱਧਵਾਰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਪਿਲ ਸ਼ਰਮਾ ਨੇ ਨਾ ਸਿਰਫ ਪੀ. ਐੱਸ. ਐੱਲ. ਟੀਮ ਦੀ ਪ੍ਰਮੋਸ਼ਨ ਕੀਤੀ, ਬਲਕਿ ਆਪਣੀ ਕਾਮੇਡੀ ਨਾਲ ਉੱਥੇ ਮੋਜੂਦ ਲੋਕਾਂ ਨੂੰ ਖੂਬ ਹਸਾਇਆ। ਪੇਸ਼ਵਾਰ ਜ਼ਾਲਮੀ ਨੇ ਟਵੀਟ ਕਰਦੇ ਹੋਏ ਕਿਹਾ, ''ਦੁਬਈ 'ਚ ਆਯੋਜਿਤ ਜ਼ਾਲਮੀ ਨਾਈਟ ਵਿਦ ਕਪਿਲ 'ਚ ਪੇਸ਼ਵਾਰ ਜ਼ਾਲਮੀ ਦੇ ਕਪਤਾਨ ਡੇਰੇਨ ਸੈਮੀ ਤੇ ਫ੍ਰੈਚਾਈਜ਼ੀ ਦੇ ਪ੍ਰਧਾਨ ਜਾਵੇਦ ਅਫਰੀਦੀ ਨਾਲ ਕਿੰਗ ਆਫ ਕਾਮੇਡੀ ਕਪਿਲ ਸ਼ਰਮਾ''।

ਟਵਿਟਰ 'ਤੇ ਪੇਸ਼ਾਵਰ ਜ਼ਾਲਮੀ ਦੇ ਪ੍ਰੋਗਰਾਮ ਦੀ ਤਸਵੀਰ ਸ਼ੇਅਰ ਹੁੰਦੇ ਹੀ ਕਪਿਲ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਟਵਿਟਰ 'ਤੇ ਯੂਜ਼ਰ ਵਲੋਂ ਟਵੀਟ ਆਉਣੇ ਸ਼ੁਰੂ ਹੋ ਗਏ। ਇਕ ਟਵੀਟ 'ਚ ਲਿਖਿਆ, ''ਭਾਰਤ ਦੀ ਸੀਮਾ 'ਤੇ ਪਾਕਿਸਤਾਨ ਆਤੰਕ ਦਾ ਨੰਗਾ ਨਾਚ ਕਰ ਰਿਹਾ ਹੈ, ਅਜਿਹੇ 'ਚ ਕਪਿਲ ਸ਼ਰਮਾ ਵਲੋਂ ਦੁਬਈ 'ਚ ਪਾਕਿਸਤਾਨ ਦੀ ਟੀਮ ਦਾ ਪ੍ਰਮੋਸ਼ਨ? ਕਪਿਲ ਦਾ ਪੈਸਾ ਨਾਲ ਪ੍ਰੇਮ ਹੈ ਜਾਂ ਪਾਕਿਸਤਾਨ ਪ੍ਰੇਮ?

ਉੱਥੇ ਹੀ ਇਕ ਹੋਰ ਟਵੀਟ 'ਚ ਲਿਖਿਆ, ''ਇਸ ਨੂੰ ਆਪਣੇ ਨਾਲ ਪਾਕਿਸਤਾਨ ਲੈ ਜਾਓ, ਉਝੰ ਵੀ ਇਹ ਸ਼ਰਾਬ ਦੀ ਆਦਤ ਕਰਕੇ ਸਭ ਕੋਲੋਂ ਦੂਰ ਹੋ ਗਿਆ ਹੈ, ਇਸ ਦੇ ਸਾਰੇ ਦੋਸਤ ਇਸਨੂੰ ਛੱਡ ਚੁੱਕੇ ਹਨ, ਭਾਰਤ ਇਸ ਦੀਆਂ ਗਲਤੀਆਂ ਤੋਂ ਦੁੱਖੀ ਆ ਚੁੱਕਿਆ ਹੈ, ਅਜਿਹੇ 'ਚ ਉਹ ਸੀਮਾ 'ਤੇ ਪਾਕਿਸਤਾਨ ਵਲੋਂ ਭਾਰਤੀ ਜਵਾਨਾਂ ਦੀਆਂ ਹੱਤਿਆ ਦੇ ਬਾਵਜੂਦ ਵੀ ਪਾਕਿਸਤਾਨੀਆਂ ਨੂੰ ਹਸਾ ਰਿਹਾ ਹੈ।

ਉੱਥੇ ਹੀ ਇਕ ਹੋਰ ਟਵੀਟ ਸਾਹਮਣੇ ਆਇਆ, ''ਭਾਰਤ ਆਤੰਕਵਾਦੀਆਂ ਵਲੋਂ ਕੀਤੇ ਜਾ ਰਹੇ ਹਮਲਿਆਂ ਨਾਲ ਲਗਾਤਾਰ ਲੜ ਰਿਹਾ ਹੈ। ਇਸ 'ਚ ਭਾਰਤੀ ਜਵਾਨ ਸ਼ਹੀਦ ਹੋ ਰਹੇ ਹਨ, ਪਰ ਕਪਿਲ ਸ਼ਰਮਾ ਸ਼ਰਮਨਾਕ ਤਰੀਕੇ ਨਾਲ ਪਾਕਿਸਤਾਨ ਸੁਪਰਲੀਗ ਦੀ ਟੀਮ ਪੇਸ਼ਵਾਰ ਜਾਲਮੀ ਨੂੰ ਪ੍ਰਮੋਟ ਕਰ ਰਹੇ ਹਨ।


Tags: Kapil Sharma Pakistan Peshawar Zalmi Dubai Twitter Tv Actor

Edited By

Kapil Kumar

Kapil Kumar is News Editor at Jagbani.