FacebookTwitterg+Mail

OMG ਕਪਿਲ ਦੀ ਮੰਦੀ ਹਾਲਤ ਦੇਖ ਹੁਣ ਨੌਕਰਾਣੀ ਨੇ ਵੀ ਛੱਡਿਆ ਉਨ੍ਹਾਂ ਦਾ ਸਾਥ

kapil sharma
08 March, 2018 10:45:11 AM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਲੰਬੇ ਸਮੇਂ ਬਾਅਦ ਛੋਟੇ ਪਰਦੇ 'ਤੇ ਧਮਾਕੇਦਾਰ ਅੰਦਾਜ਼ 'ਚ ਆਪਣੇ ਨਵੇਂ ਕਾਮੇਡੀ ਸ਼ੋਅ ਨਾਲ ਵਾਪਸੀ ਕਰਨ ਜਾ ਰਹੇ ਹੈ। ਕਪਿਲ ਸੋਨੀ ਟੀ. ਵੀ. 'ਤੇ ਨਵਾਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨੂੰ ਲੈ ਕੇ ਆ ਰਹੇ ਹਨ। ਕਪਿਲ ਇਕ ਵਾਰ ਫਿਰ ਤੋਂ ਸੋਨੀ ਟੀ. ਵੀ. 'ਤੇ ਦਰਸ਼ਕਾਂ ਨੂੰ ਆਪਣੀ ਕਾਮੇਡੀ ਨਾਲ ਹਸਾਉਂਦੇ ਨਜ਼ਰ ਆਉਣਗੇ। ਕਪਿਲ ਹੁਣ ਪੂਰੀ ਤਰ੍ਹਾਂ ਫਿੱਟ ਹਨ ਤੇ ਉਹ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ ਪਰ ਇਸ ਵਾਰ ਉਨ੍ਹਾਂ ਦਾ ਪੂਰੀ ਤਰ੍ਹਾਂ ਵੱਖਰਾ ਅੰਦਾਜ਼ ਹੋਵੇਗਾ।

ਕਪਿਲ ਦੇ ਸ਼ੋਅ ਦਾ ਪਹਿਲਾਂ ਪ੍ਰੋਮੋ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ, ਜਿਸ 'ਚ ਉਹ ਆਪਣੇ ਬੁਰੇ ਦਿਨਾਂ 'ਤੇ ਮਖੌਲ ਕਰਦੇ ਹੋਏ ਦਿਖੇ ਸਨ। ਇਸ ਵਾਰ ਫਿਰ ਕਪਿਲ ਖੁਦ ਦੀ ਲਾਚਾਰੀ ਦਾ ਮਖੌਲ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਏ ਟੀਜ਼ਰ 'ਚ ਕਪਿਲ ਨੌਕਰਾਣੀ ਤੋਂ ਅਖਬਾਰ ਮੰਗਦੇ ਹਨ ਤਾਂ ਉਹ ਕਹਿੰਦੀ ਹੈ ਕਿ, ਅਖਬਾਰ 'ਚ ਨੋ ਉਧਾਰ, ਅਜਿਹਾ ਪੇਪਰ ਵਾਲਾ ਬੋਲ ਕੇ ਗਿਆ ਹੈ।''

ਇਸ ਤੋਂ ਬਾਅਦ ਜਦੋਂ ਕਪਿਲ ਨੌਕਰਾਣੀ ਤੋਂ ਚਾਹ ਮੰਗਦੇ ਹਨ ਤਾਂ ਉਹ ਕਹਿੰਦੀ ਹੈ ਕਿ, ''ਪਹਿਲੇ ਦਾ ਹਿਸਾਬ ਦਿਓ, ਫਿਰ ਦੁੱਧ ਲੈਣਾ, ਅਜਿਹਾ ਦੁੱਧ ਵਾਲਾ ਬੋਲ ਕੇ ਗਿਆ ਹੈ। ਆਖਿਰ 'ਚ ਟੀ. ਵੀ. ਚਾਲੂ ਕਰਨ 'ਤੇ ਉਸ 'ਚ ਵੀ ਬੈਲੇਂਸ ਨਾ ਹੋਣ ਦਾ ਮੈਸੇਜ ਦਿਖਾਈ ਦਿੰਦਾ ਹੈ, ਜਿਸ ਤੋਂ ਬਾਅਦ ਨੌਕਰਾਣੀ ਵੀ ਕਪਿਲ ਨੂੰ ਛੱਡ ਕੇ ਜਾਣ ਲੱਗਦੀ ਹੈ ਪਰ ਕਪਿਲ ਨੂੰ ਸੋਨੀ ਟੀ. ਵੀ. ਤੋਂ ਕਾਲ ਆ ਜਾਂਦੀ ਹੈ।


Tags: SonyKapil SharmaFamily Time With Kapil SharmaNew Promoਕਪਿਲ ਸ਼ਰਮਾਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ

Edited By

Chanda Verma

Chanda Verma is News Editor at Jagbani.