FacebookTwitterg+Mail

OMG ਕਪਿਲ ਸ਼ਰਮਾ ਮੁੜ ਘਿਰੇ ਮੁਸੀਬਤ 'ਚ, ਨਵੇਂ ਸ਼ੋਅ 'ਤੇ ਪੈਣ ਜਾ ਰਹੀ ਹੈ 'ਰੇਡ'

kapil sharma
10 March, 2018 05:14:38 PM

ਮੁੰਬਈ(ਬਿਊਰੋ)— ਕਈ ਉਤਾਅ-ਚੜਾਅ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਛੋਟੇ ਪਰਦੇ 'ਚ ਵਾਪਸੀ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਕਪਿਲ ਨੂੰ ਕਲਰਜ਼ ਚੈਨਲ 'ਤੇ ਆਉਣ ਵਾਲੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੀ ਸ਼ੂਟਿੰਗ ਕਈ ਵਾਰ ਰੱਦ ਕਰਨੀ ਪਈ ਸੀ। ਖਬਰਾਂ ਤਾਂ ਇਥੋਂ ਤੱਕ ਵੀ ਸਨ ਕਿ ਕਪਿਲ ਦੇ ਅਣਪ੍ਰੋਫੈਸ਼ਨਲ ਰਵੱਈਏ ਕਾਰਨ ਸ਼ੋਅ 'ਤੇ ਆਉਣ ਵਾਲੇ ਮਹਿਮਾਨ ਵੀ ਪਰੇਸ਼ਾਨ ਹੋ ਜਾਂਦੇ ਸਨ। ਇਹੀ ਨਹੀਂ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਤੇ ਅਜੈ ਦੇਵਗਨ ਨੂੰ ਕਈ ਵਾਰ ਕਪਿਲ ਦੇ ਸ਼ੋਅ ਤੋਂ ਵਾਪਸ ਆਉਣਾ ਪਿਆ ਹੈ। ਹੁਣ ਇਕ ਵਾਰ ਫਿਰ ਜਦੋਂ ਕਪਿਲ ਸ਼ਰਮਾ ਦੀ ਕਾਮੇਡੀ ਸ਼ੁਰੂ ਹੋਣ ਵਾਲੀ ਹੈ ਤਾਂ ਉਨ੍ਹਾਂ 'ਤੇ ਇਕ ਨਵੀਂ ਮੁਸੀਬਤ ਦੀ ਗਾਜ ਡਿੱਗਣ ਵਾਲੀ ਹੈ।

Punjabi Bollywood Tadka

ਅਸਲ 'ਚ ਕਪਿਲ ਸ਼ਰਮਾ ਦੇ ਸ਼ੋਅ 'ਤੇ 'ਰੇਡ' ਪੈਣ ਵਾਲੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ਦੀ। ਸੂਤਰਾਂ ਮੁਤਾਬਕ ਕਪਿਲ ਸ਼ਰਮਾ ਦੇ ਸ਼ੋਅ ਤੋਂ ਪਹਿਲੇ ਐਪੀਸੋਡ 'ਚ ਅਜੈ ਦੇਵਗਨ ਗੈਸਟ ਦੇ ਤੌਰ 'ਤੇ ਆ ਰਹੇ ਹਨ। 'ਫੈਮਿਲੀ ਟਾਈਮ ਵਿਦ ਕਪਿਲ' 25 ਮਾਰਚ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਅਜੈ ਦੇਵਗਨ ਦੀ ਅਗਲੀ ਫਿਲਮ ਦਾ ਨਾਂ 'ਰੇਡ' ਹੈ, ਜੋ 16 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਭਾਵ ਅਜੈ ਆਪਣੀ ਫਿਲਮ ਦਾ ਪੋਸਟ ਪ੍ਰਮੋਸ਼ਨ ਕਰਨਗੇ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਅਜੈ ਨੇ ਕਪਿਲ ਨਾਲ ਇਕ ਪ੍ਰੋਮੋ ਸ਼ੂਟ ਕੀਤਾ ਹੈ, ਜਿਸ 'ਚ ਉਹ ਕਪਿਲ ਦਾ ਫੋਨ ਨਹੀਂ ਚੁੱਕ ਰਹੇ ਹਨ। ਇਕ ਤਰ੍ਹਾਂ ਇਹ ਉਸ ਗੱਲ ਦਾ ਮੇਹਣਾ ਹੈ, ਜਦੋਂ ਕਪਿਲ ਨੇ ਪਿਛਲੀ ਵਾਰ 'ਬਾਦਸ਼ਾਹੋ' ਦੀ ਟੀਮ ਨੂੰ ਸ਼ੂਟ 'ਤੇ ਸੱਦਿਆ ਸੀ ਪਰ ਉਹ ਬੀਮਾਰ ਹੋ ਗਏ ਤੇ ਅਜੈ ਦੇਵਗਨ, ਇਲਿਆਨਾ ਡਿਕਰੂਜ਼, ਇਸ਼ਾ ਗੁਪਤਾ ਤੇ ਇਮਰਾਨ ਹਾਸ਼ਮੀ ਨੂੰ ਬਿਨਾਂ ਸ਼ੂਟ ਕੀਤੇ ਹੀ ਵਾਪਸ ਜਾਣਾ ਪਿਆ ਸੀ।

Punjabi Bollywood Tadka

ਕਪਿਲ ਦਾ ਇਹ ਸ਼ੋਅ ਸ਼ਿਲਪਾ ਸ਼ੈਟੀ ਦੇ ਡਾਂਸਿੰਗ ਸ਼ੋਅ 'ਸੁਪਰ ਡਾਂਸਰ-2' ਦੇ ਸਮੇਂ 'ਤੇ ਪ੍ਰਸਾਰਿਤ ਹੋਵੇਗਾ। 'ਸੁਪਰ ਡਾਂਸਰ' ਦਾ ਸੀਜ਼ਨ 2 ਖਤਮ ਹੋਣ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਕਪਿਲ ਨਾਲ ਇਸ ਸ਼ੋਅ 'ਚ ਸੁਨੀਲ ਗਰੋਵਰ ਨੂੰ ਛੱਡ ਪੂਰੀ ਸਟਾਰ ਕਾਸਟ ਨਜ਼ਰ ਆਵੇਗੀ।


Tags: Kapil SharmaAjay DevganFamily Time With Kapil SharmaSunil GroverIleana DcruzSuper Dancer 2Baadshaho

Edited By

Chanda Verma

Chanda Verma is News Editor at Jagbani.