FacebookTwitterg+Mail

'ਫੈਮਿਲੀ...' 'ਚ ਬਤੌਰ ਮਹਿਮਾਨ ਆਉਣਗੇ ਅਜੇ ਦੇਵਗਨ, ਕਪਿਲ ਨੇ ਕੀਤਾ ਧੰਨਵਾਦ

kapil sharma
16 March, 2018 06:53:32 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਦਾ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 25 ਮਾਰਚ ਨੂੰ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਹੁਣ ਤੱਕ ਇਸ ਸ਼ੋਅ ਦੇ 2 ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਕਪਿਲ ਦੇ ਪੁਰਾਣੇ ਸ਼ੋਅ ਦੀ ਤਰ੍ਹਾਂ ਇਸ ਨਵੇਂ ਸ਼ੋਅ 'ਚ ਵੀ ਬਾਲੀਵੁੱਡ ਸਟਾਰਜ਼ ਨਜ਼ਰ ਆਉਣਗੇ। ਦਿਲਚਸਪ ਗੱਲ ਇਹ ਹੈ ਕਿ ਕਪਿਲ ਦੇ ਪਹਿਲੇ ਸ਼ੋਅ ਦੇ ਮਹਿਮਾਨ ਅਜੇ ਦੇਵਗਨ ਬਣਨਗੇ। ਇਸ ਖਬਰ ਦੀ ਜਾਣਕਾਰੀ ਅਸੀਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਅਤੇ ਹੁਣ ਕਪਿਲ ਸ਼ਰਮਾ ਨੇ ਖੁਦ ਟਵੀਟ ਕਰਕੇ ਇਸ ਖਬਰ ਨੂੰ ਹੋਰ ਪੁਖਤਾ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਕਪਿਲ ਦੇ ਸ਼ੋਅ 'ਚ ਅਜੇ ਦੇਵਗਨ ਆਪਣੀ ਫਿਲਮ 'ਰੇਡ' ਦੀ ਪ੍ਰਮੋਸ਼ਨ ਪ੍ਰਮੋਸ਼ਨ ਲਈ ਆਉਣਗੇ। ਕਪਿਲ ਆਪਣੇ ਸ਼ੋਅ 'ਚ ਅਜੇ ਦੇਵਗਨ ਦੇ ਆਉਣ 'ਤੇ ਕਾਫੀ ਖੁਸ਼ ਹਨ। ਇਸ ਲਈ ਹੁਣ ਕਪਿਲ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਰਾਹੀਂ ਅਜੇ ਦੇਵਗਨ ਦੇ ਸ਼ੋਅ 'ਚ ਮਹਿਮਾਨ ਬਣ ਕੇ ਆਉਣ 'ਤੇ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੂੰ ਫਿਲਮ 'ਰੇਡ' ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


Tags: Kapil Sharma Ajay Devgan Raid Prmotion Family Time With Kapil Sharma Bollywood Actor

Edited By

Kapil Kumar

Kapil Kumar is News Editor at Jagbani.