ਮੋਹਾਲੀ(ਬਿਊਰੋ)— ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਵਿਚ ਕਾਮੇਡੀਅਨ ਬਾਦਸ਼ਾਹ ਤੇ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ, ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ, ਗਾਇਕ ਨਿੰਜਾ, ਆਤਿਸ਼, ਤਾਜ਼, ਰੇਸ਼ਮ ਸਿੰਘ ਅਨਮੋਲ, ਗਜੇਂਦਰ ਫੋਗਟ, ਦਿ ਲੈਂਡਰਸ ਤੇ ਐਂਕਰ ਵੈਭਵ, ਹੈਪੀ ਸਿੰਘ ਆਦਿ ਨੇ ਸ਼ਿਰਕਤ ਕਰਕੇ ਸੰਗੀਤਕ ਅਖਾੜਾ ਬੰਨ੍ਹਿਆ ਤੇ ਆਪਣੀਆਂ ਦਿਲ ਖਿਚਵੀਆਂ ਪੇਸ਼ਕਾਰੀਆਂ ਨਾਲ ਵਿਦਿਆਰਥੀਆਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਪੁੱਜੇ ਕਪਿਲ ਸ਼ਰਮਾ ਨੇ ਮੈਚ 'ਤੇ ਪੇਸ਼ਕਾਰੀ ਦਿੰਦੇ ਹੋਏ ਆਪਣੇ ਚੁਲਬੁਲੇ ਚੁਟਕਲਿਆਂ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ।
ਇਸ ਦੌਰਾਨ ਕਪਿਲ ਸ਼ਰਮਾ ਤੇ ਅਦਾਕਾਰਾ ਇਸ਼ਿਤਾ ਦੱਤਾ ਨੇ ਆਪਣੀ ਆਉਣ ਵਾਲੀ ਹਿੰਦੀ ਫਿਲਮ 'ਫਿਰੰਗੀ' ਸੰਬੰਧੀ ਜ਼ਰੂਰੀ ਗੱਲਬਾਤ ਵੀ ਕੀਤੀ।
ਪ੍ਰੋਗਰਾਮ ਦੌਰਾਨ ਪੰਜਾਬੀ ਸੰਗੀਤ ਤੇ ਅਦਾਕਾਰੀ ਦੇ ਖੇਤਰ ਵਿਚ ਆਪਣਾ ਲੋਹਾ ਮਨਾਉਣ ਵਾਲੀ ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਹਾਜ਼ਰੀ ਲਗਵਾਈ।
ਉਨ੍ਹਾਂ ਦੇ ਨਾਲ ਹੀ ਗਾਇਕ ਦਿ ਲੈਂਡਰਸ ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ।
ਇਨ੍ਹਾਂ ਤੋਂ ਇਲਾਵਾ ਆਤਿਸ਼, ਐਂਕਰ ਵੈਭਵ, ਹੈਪੀ ਸਿੰਘ ਨੇ ਵੀ ਸ਼ਿਰਕਤ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ।