FacebookTwitterg+Mail

ਬਿਨਾਂ ਡਰੇ ਸੁਨੀਲ ਗਰੋਵਰ ਨੇ ਖੋਲ੍ਹਿਆ ਕਪਿਲ ਸ਼ਰਮਾ ਦਾ ਇਹ ਰਾਜ਼

kapil sharma and sunil grover
09 March, 2018 08:57:44 AM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕਾਮੇਡੀ ਕਮ ਟਾਕ ਸ਼ੋਅ 'ਚ 'ਗੁੱਥੀ' ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਸੁਨੀਲ ਗਰੋਵਰ ਕਪਿਲ ਦੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' 'ਚ ਨਜ਼ਰ ਨਹੀਂ ਆਉਣਗੇ। ਇਕ ਇੰਟਰਵਿਊ ਦੌਰਾਨ ਸੁਨੀਲ ਨੇ ਬਿਨਾਂ ਡਰੇ ਕਿਹਾ, ''ਨਹੀਂ ਮੈਂ ਸ਼ੋਅ 'ਚ ਨਹੀਂ ਹਾਂ ਤੇ ਨਾ ਹੀ ਮੈਨੂੰ ਇਸ ਲਈ ਕੋਈ ਸੱਦਾ ਮਿਲਿਆ ਹੈ। ਮਹਿਲਾ ਦਾ ਕਿਰਦਾਰ ਨਿਭਾਉਣ ਨਾਲ ਮਿਲੀ ਪ੍ਰਸਿੱਧ 'ਤੇ ਉਸ ਨੇ ਕਿਹਾ, ਅਜਿਹਾ ਇਸ ਲਈ ਹੈ ਕਿਉਂਕਿ ਮਹਿਲਾ ਦੀ ਵਜ੍ਹਾ ਨਾਲ ਹੀ ਅਸੀਂ ਇਸ ਦੁਨੀਆ 'ਚ ਹਾਂ।''
ਇਸ ਤੋਂ ਇਲਾਵਾ ਉਸ ਨੇ ਕਿਹਾ, ''ਬਿਨਾਂ ਮਹਿਲਾ ਦੇ ਦੁਨੀਆ ਦੀ ਕਲਪਨਾ ਕਰਨਾ ਅਸੰਭਵ ਹੈ। ਮੈਂ ਵੱਖਰੇ-ਵੱਖਰੇ ਤਰੀਕਿਆਂ ਨਾਲ ਮਹਿਲਾਵਾਂ ਨਾਲ ਜੁੜਿਆ ਹੋਇਆ ਹਾਂ, ਇਸ ਲਈ ਮੈਂ ਖੁਦ ਇਕ ਮਹਿਲਾ ਬਣ ਗਿਆ। ਮੈਂ ਉਸ ਦੇ ਪ੍ਰਤੀ ਬਹੁਤ ਅਸਾਨਮੰਦ ਹਾਂ, ਮੈਂ ਬਚੌਰ ਮਹਿਲਾ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ ਹੈ। ਹਾਲਾਂਕਿ ਸੁਨੀਲ ਨੇ ਆਪਣੇ ਭੱਵਿਖ ਨੂੰ ਲੈ ਕੇ ਕੁਝ ਨਹੀਂ ਕਿਹਾ। ਉਸ ਨੇ ਕਿਹਾ ਕਿ ਅੰਤਿਮ ਰੂਪ ਦੇਣ ਤੋਂ ਬਾਅਦ ਹੀ ਮੈਂ ਖੁਲਾਸੇ ਕਰਾਂਗਾ।''


Tags: Kapil SharmaSunil GroverFamily Time With Kapil SharmaTV Celebrity

Edited By

Sunita

Sunita is News Editor at Jagbani.