FacebookTwitterg+Mail

ਕਿਉਂ ਕਪਿਲ ਸ਼ਰਮਾ ਨਹੀਂ ਗਏ ਭਾਰਤੀ ਦੇ ਵਿਆਹ 'ਚ, ਸਾਹਮਣੇ ਆ ਹੀ ਗਈ ਵਜ੍ਹਾ

kapil sharma bharti singh
05 December, 2017 05:44:27 PM

ਮੁੰਬਈ (ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਬੁਆਏਫਰੈਂਡ ਹਰਸ਼ ਲਿੰਬਚੀਆ ਨੇ 3 ਦਸੰਬਰ ਨੂੰ ਗੋਆ 'ਚ ਵਿਆਹ ਕਰਵਾਇਆ। ਟੀ. ਵੀ. ਜਗਤ ਦੇ ਕਈ ਸਿਤਾਰੇ 3 ਦਿਨਾਂ ਦੇ ਗਰੈਂਡ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਏ ਸਨ ਪਰ ਇਸ 'ਚ ਕਾਮੇਡੀਅਨ ਕਪਿਲ ਸ਼ਰਮਾ ਦੀ ਘਾਟ ਸੀ। ਕਪਿਲ ਨੇ ਵਿਆਹ ਸਮਾਗਮ ਅਟੈਂਡ ਨਹੀਂ ਕੀਤਾ।
Punjabi Bollywood Tadka
ਭਾਰਤੀ ਕਪਿਲ ਸ਼ਰਮਾ ਨੂੰ ਆਪਣਾ ਬਹੁਤ ਚੰਗਾ ਦੋਸਤ ਮੰਨਦੀ ਹੈ। ਦੋਵਾਂ ਨੇ ਕਈ ਵਾਰ ਇਕੱਠਿਆਂ ਸ਼ੋਅ ਵੀ ਕੀਤਾ ਹੈ। ਕਪਿਲ ਦਾ ਜਦੋਂ ਉਸ ਦੇ ਸਾਥੀਆਂ ਸੁਨੀਲ ਗਰੋਵਰ, ਅਲੀ ਅਸਗਰ ਤੇ ਚੰਦਨ ਪ੍ਰਭਾਕਰ ਨਾਲ ਝਗੜਾ ਚੱਲ ਰਿਹਾ ਸੀ, ਉਦੋਂ ਵੀ ਭਾਰਤੀ ਨੇ ਕਪਿਲ ਦਾ ਸਾਥ ਦਿੱਤਾ। ਇਸ ਦੇ ਬਾਵਜੂਦ ਕਪਿਲ ਵਿਆਹ 'ਚੋਂ ਗੈਰ-ਹਾਜ਼ਰ ਸਨ, ਉਥੇ ਕਪਿਲ ਦੀ ਗੈਰ-ਮੌਜੂਦਗੀ ਸਾਰਿਆਂ ਦੇ ਧਿਆਨ 'ਚ ਆਈ।
ਅਸਲ 'ਚ ਇਸ ਦੇ ਪਿੱਛੇ ਵਜ੍ਹਾ ਕੁਝ ਹੋਰ ਹੀ ਸੀ। ਵਿਆਹ 'ਚ ਸੁਨੀਲ ਗਰੋਵਰ ਤੇ ਕ੍ਰਿਸ਼ਣਾ ਅਭਿਸ਼ੇਕ ਸ਼ਾਮਲ ਹੋਏ ਸਨ। ਕਪਿਲ ਉਨ੍ਹਾਂ ਦੇ ਸਾਹਮਣੇ ਨਹੀਂ ਜਾਣਾ ਚਾਹੁੰਦੇ ਸਨ। ਇਸ ਲਈ ਉਹ ਵਿਆਹ 'ਚ ਨਹੀਂ ਗਏ। ਕਪਿਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਫਲਾਪ ਰਹੀ ਹੈ।


Tags: Kapil Sharma Bharti Singh Harsh Limbachiyaa Marriage Sunil Grover Krushna Abhishek