FacebookTwitterg+Mail

ਬੰਬੇ ਹਾਈ ਕੋਰਟ ਦਾ ਬੀ. ਐੱਮ. ਸੀ. ਨੂੰ ਹੁਕਮ, ਕਪਿਲ ਸ਼ਰਮਾ ਨਾਲ ਮਿਲ ਕੇ ਸੁਲਝਾਓ ਮਸਲਾ

kapil sharma bmc issue
23 March, 2017 02:37:26 PM
ਮੁੰਬਈ— ਬੰਬੇ ਹਾਈ ਕੋਰਟ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਉਪਨਗਰੀ ਗੋਰੇਗਾਓਂ ਸਥਿਤ ਫਲੈਟ 'ਚ ਗੈਰ-ਕਾਨੂੰਨੀ ਉਸਾਰੀ ਦੇ ਦੋਸ਼ਾਂ 'ਤੇ ਉਸ ਦੇ ਖਿਲਾਫ ਐੱਫ. ਆਈ. ਆਰ. 'ਤੇ ਰੋਕ ਲਗਾ ਦਿੱਤੀ ਹੈ। ਬੀ. ਐੱਮ. ਸੀ. ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਕਪਿਲ ਖਿਲਾਫ ਸਾਰਿਆਂ ਮੁਕੱਦਮਿਆਂ ਨੂੰ ਵਾਪਸ ਲੈ ਲਿਆ ਹੈ। ਹਾਈ ਕੋਰਟ ਨੇ ਬੀ. ਐੱਮ. ਸੀ. ਨੂੰ ਹੁਕਮ ਦਿੱਤਾ ਕਿ ਉਹ ਕਪਿਲ ਦੇ ਮਾਮਲੇ 'ਚ ਵਿਅਕਤੀਗਤ ਰੂਪ ਨਾਲ ਸੁਣਵਾਈ ਕਰੇ ਤੇ ਵਿਵਾਦ ਨੂੰ ਹੱਲ ਕਰੇ।
ਕਪਿਲ ਦੇ ਗੋਰੇਗਾਓਂ ਸਥਿਤ ਫਲੈਟ 'ਚ ਗੈਰ-ਕਾਨੂੰਨੀ ਉਸਾਰੀ ਕਰਵਾਉਣ 'ਤੇ ਬੀ. ਐੱਮ. ਸੀ. ਨੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਬੀ. ਐੱਮ. ਸੀ. 'ਚ ਸਬ ਇੰਜੀਨੀਅਰ ਅਭੈ ਦਿਨਕਰ ਜਗਤਾਪ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਕਪਿਲ ਡੀ. ਐੱਲ. ਐੱਫ. ਇਨਕਲੇਵ 'ਚ 9ਵੀਂ ਮੰਜ਼ਿਲ 'ਤੇ ਰਹਿੰਦੇ ਹਨ। ਫਲੈਟ 'ਚ ਗੈਰ-ਕਾਨੂੰਨੀ ਉਸਾਰੀ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਸੀ। ਇਸੇ ਸੁਸਾਇਟੀ 'ਚ 5ਵੀਂ ਮੰਜ਼ਿਲ 'ਤੇ ਰਹਿਣ ਵਾਲੇ ਅਭਿਨੇਤਾ ਇਰਫਾਨ ਖਾਨ ਖਿਲਾਫ ਵੀ ਘਰ 'ਚ ਗੈਰ-ਕਾਨੂੰਨੀ ਉਸਾਰੀ ਦੇ ਮਾਮਲੇ 'ਚ ਸ਼ਿਕਾਇਤ ਕੀਤੀ ਗਈ ਸੀ।

Tags: Kapil Sharma BMC High Court ਕਪਿਲ ਸ਼ਰਮਾ ਬੰਬੇ ਹਾਈ ਕੋਰਟ