FacebookTwitterg+Mail

ਸੁਨੀਲ ਗਰੋਵਰ ਦੀ ਗੈਰ ਮੌਜੂਦਗੀ 'ਚ ਫਿੱਕਾ ਰਿਹਾ ਕਪਿਲ ਸ਼ਰਮਾ ਸ਼ੋਅ ਦੇ 100ਵੇਂ ਐਪੀਸੋਡ ਦਾ ਜਸ਼ਨ

    1/6
22 April, 2017 02:59:44 PM
ਮੁੰਬਈ— ਸੁਨੀਲ ਗਰੋਵਰ ਨਾਲ ਵਿਵਾਦ ਤੋਂ ਬਾਅਦ ਹੀ ਇਹ ਸ਼ੋਅ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ ਤੇ ਸ਼ੋਅ ਦੀ ਟੀ. ਆਰ. ਪੀ. ਨੇ ਵੀ ਨਾਰਾਜ਼ ਕੀਤਾ। ਇਸ ਵਿਚਾਲੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਫੈਨਜ਼ ਲਈ ਚੰਗੀ ਖਬਰ ਹੈ ਕਿ ਸ਼ੋਅ ਨੇ 100 ਐਪੀਸੋਡ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਕਪਿਲ ਸ਼ਰਮਾ ਨੇ ਟੀਮ ਨਾਲ ਜਸ਼ਨ ਮਨਾਇਆ ਪਰ ਸੁਨੀਲ ਗਰੋਵਰ ਦੀ ਗੈਰ-ਮੌਜੂਦਗੀ 'ਚ ਮਹਿਫਿਲ ਫਿੱਕੀ ਰਹੀ।
ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ 100 ਐਪੀਸੋਡ ਪੂਰੇ ਹੋਣ ਦੇ ਖਾਸ ਮੌਕੇ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਸੱਦਾ ਦਿੱਤਾ ਸੀ। ਵੈਦ ਕ੍ਰਿਸ਼ਣਮੂਰਤੀ ਨੇ ਇਕ ਤਸਵੀਰ ਆਪਣੇ ਟਵਿਟਰ 'ਤੇ ਸ਼ੇਅਰ ਕੀਤੀ, ਜਿਸ 'ਚ ਉਸ ਨਾਲ ਕਪਿਲ ਸ਼ਰਮਾ ਨਜ਼ਰ ਆ ਰਹੇ ਹਨ। ਇਸ ਮੌਕੇ ਕੀਕੂ ਸ਼ਾਰਦਾ ਤੇ ਸੁਮੋਨਾ ਚੱਕਰਵਰਤੀ ਵੀ ਮੌਜੂਦ ਸਨ।

Tags: Sunil Grover Kapil Sharma Twitter ਸੁਨੀਲ ਗਰੋਵਰ ਕਪਿਲ ਸ਼ਰਮਾ