FacebookTwitterg+Mail

ਆਖਿਰ ਕਿਸ ਨੇ ਦਿੱਤਾ ਕਪਿਲ ਸ਼ਰਮਾ ਨੂੰ ਹੋਣ ਵਾਲੀ ਪਤਨੀ ਲਈ ਤੋਹਫਾ, ਜਾਣੋ ਪੂਰਾ ਮਾਮਲਾ

    1/4
17 February, 2017 05:49:50 PM
ਮੰਬਈ— ਕਾਮੇਡੀਅਨ ਤੋਂ ਅਭਿਨੇਤਾ ਬਣੇ ਕਪਿਲ ਸ਼ਰਮਾ, ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਨ੍ਹਾਂ ਨੂੰ ਹੋਣ ਵਾਲੀ ਪਤਨੀ ਲਈ ਇੱਕ ਪ੍ਰਸ਼ੰਸਕ ਤੋਂ ਗਿਫਟ ਮਿਲਿਆ। ਖਾਸ ਗੱਲ ਇਹ ਹੈ ਕਿ ਗਿਫਟ ਉਨ੍ਹਾਂ ਨੂੰ ਵੈਲੇਨਟਾਈਨ ਡੇਅ ਦੇ ਦਿਨ ਮਿਲਿਆ। ਅਸਲ 'ਚ ਪਿਛਲੇ ਦਿਨੀਂ ਕਪਿਲ ਸ਼ਰਮਾ ਬਿਕਾਨੇਰ, ਰਾਜਸਥਾਨ 'ਚ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੀ ਸ਼ੂਟਿੰਗ ਪੂਰੀ ਕਰ ਕੇ ਆ ਰਹੇ ਸਨ। ਇਸ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤੋਹਫੇ ਦਿੱਤੇ। ਕਪਿਲ ਨੇ ਤੋਹਫਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
ਕਪਿਲ ਨੇ ਸੋਸ਼ਲ ਮੀਡੀਆ 'ਤੇ ਉਸ ਤੋਹਫੇ ਦੀ ਤਸਵੀਰ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸ਼ਕ ਨੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ''ਬਹੁਤ-ਬਹੁਤ ਧੰਨਵਾਦ, ਤੁਹਾਡੇ ਪਿਆਰ ਲਈ। ਇੱਕ ਤੋਹਫਾ ਮੇਰੀ ਹੋਣ ਵਾਲੀ ਪਤਨੀ ਲਈ। ਲੇਡੀਜ਼ ਪਰਸ...ਹਮੇਸ਼ਾ ਪਿਆਰ ਬਣਾਈ ਰੱਖੀਓ।'' ਇਸ ਤੋਂ ਇਲਾਵਾ ਕਪਿਲ ਨੇ ਇਕ ਸਾਈ ਬਾਬਾ ਜੀ ਦੀ ਮੂਰਤੀ ਵੀ ਸ਼ੇਅਰ ਕੀਤੀ ਹੈ ਅਤੇ ਲਿਖਿਆ, ''ਖੂਬਸੂਰਤ ਤੋਹਫਾ, ਪਿਆਰੇ ਜਿਹੇ ਲੋਕ...ਰਾਜਸਥਾਨ ਦੇ ਪਿਆਰ 'ਚ''।
ਨਵੰਬਰ 'ਚ ਰਿਲੀਜ਼ ਹੋ ਸਕਦੀ ਹੈ ਇਹ ਫਿਲਮ
ਇਸ ਫਿਲਮ ਨੂੰ ਕਪਿਲ ਦਾ ਖਾਸ ਦੋਸਤ ਰਾਜੀਵ ਢੀਂਗਰਾ ਡਾਇਰੈਕਟ ਕਰ ਰਿਹਾ ਹੈ। ਇਸ ਫਿਲਮ 'ਚ ਇਸ਼ਿਤਾ ਲੀਡ ਕਿਰਦਾਰ ਨਿਭਾਅ ਰਹੀ ਹੈ। ਸੂਤਰਾਂ ਮੁਤਾਬਕ ਇਸ ਫਿਲਮ ਦੀ ਕਹਾਣੀ ਵਿਲੇਜਰ (ਕਪਿਲ) ਅਤੇ ਐੱਨ. ਆਰ. ਆਈ. ਗਰਲ (ਇਸ਼ਿਤਾ) ਦੀ ਹੈ। ਵਿਲੇਜਰ ਇਸ਼ਿਤਾ ਨੂੰ ਬਚਪਨ ਤੋਂ ਪਿਆਰ ਕਰਦਾ ਹੈ ਅਤੇ ਕਾਫੀ ਲੰਬੇ ਸਮੇਂ ਬਾਅਦ ਦੋਵਾਂ ਦੀ ਮੁਲਾਕਾਤ ਹੁੰਦੀ ਹੈ। ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ 'ਫਿਰੰਗੀ' ਨਵੰਬਰ 'ਚ ਰਿਲੀਜ਼ ਹੋ ਸਕਦੀ ਹੈ।

Tags: Kapil Sharma gift firangi shootingਕਪਿਲ ਸ਼ਰਮਾਤੋਹਫਾ