ਮੁੰਬਈ— ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕਪਿਲ ਸ਼ਰਮਾ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਕਪਿਲ ਸ਼ਰਮਾ, ਨਵਜੋਤ ਸਿੰਘ ਸਿੱਧੂ ਨਾਲ ਹੋਈ ਅਣਬਣ ਨੂੰ ਲੈ ਕੇ ਚਰਚਾ 'ਚ ਹਨ। ਅਸਲ 'ਚ ਕੁਝ ਦਿਨ ਪਹਿਲਾਂ ਖਬਰਾਂ ਸਨ ਕਿ ਸਿੱਧੂ ਦੀ ਖਰਾਬ ਸਿਹਤ ਦੇ ਚਲਦਿਆਂ ਕਪਿਲ ਨੇ ਸ਼ੋਅ 'ਚ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਬੁਲਾਇਆ ਹੈ, ਜਿਸ ਦੇ ਕਾਰਨ ਸਿੱਧੂ ਕਪਿਲ ਤੋਂ ਨਾਰਾਜ਼ ਹੋ ਗਏ ਸਨ।
ਖਬਰਾਂ ਮੁਤਾਬਕ ਹਾਲ ਹੀ 'ਚ ਇਕ ਇੰਟਰਵਿਊ 'ਚ ਕਪਿਲ ਸ਼ਰਮਾ ਨੇ ਕਿਹਾ, 'ਮੈਂ ਸਿੱਧੂ ਜੀ ਨੂੰ ਸ਼ੋਅ 'ਚੋਂ ਰਿਪਲੇਸ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਜਦੋਂ ਵੀ ਸ਼ੂਟਿੰਗ ਬਾਰੇ ਸੋਚਦਾ ਹਾਂ ਤਾਂ ਹਮੇਸ਼ਾ ਸਿੱਧੂ ਜੀ ਲਈ ਪਲਾਨ ਕਰਦਾ ਹਾਂ ਕਿਉਂਕਿ ਉਹ ਮੇਰੇ ਲਈ ਲੱਕੀ ਹਨ।'
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਪਣੀ ਖਰਾਬ ਸਿਹਤ ਕਾਰਨ ਸਿੱਧੂ ਸ਼ੋਅ ਦੀ ਸ਼ੂਟਿੰਗ 'ਚ ਸ਼ਾਮਲ ਨਹੀਂ ਹੋਏ ਸਨ ਤੇ ਇਸ ਲਈ ਕਪਿਲ ਨੇ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਸ਼ੋਅ 'ਚ ਆਉਣ ਦਾ ਸੱਦਾ ਦਿੱਤਾ ਸੀ। ਇਸ ਗੱਲ ਤੋਂ ਸਿੱਧੂ ਨਾਰਾਜ਼ ਸਨ। ਇਸ 'ਤੇ ਸਿੱਧੂ ਨੇ ਕਪਿਲ ਨੂੰ ਚਿਤਾਵਨੀ ਵੀ ਦਿੱਤੀ ਸੀ, 'ਸਿਰਫ ਮੈਂ ਹੋਰ ਕੋਈ ਨਹੀਂ।' ਹਾਲਾਂਕਿ ਕਪਿਲ ਨੇ ਸਿੱਧੂ ਦੀ ਇਸ ਚਿਤਾਵਨੀ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਸੀ।