FacebookTwitterg+Mail

ਕਪਿਲ ਸ਼ਰਮਾ ਨੇ ਸਾਂਝਾ ਕੀਤਾ ਆਪਣੇ ਨਵੇਂ ਸ਼ੋਅ ਦਾ ਨਾਂ ਤੇ ਅਧਿਕਾਰਕ ਪੋਸਟਰ

kapil sharma new show poster and nam
14 February, 2018 08:34:09 PM

ਮੁੰਬਈ (ਬਿਊਰੋ)— ਕਪਿਲ ਸ਼ਰਮਾ ਦੀ ਟੀ. ਵੀ. 'ਤੇ ਵਾਪਸੀ ਦਾ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਪਿਲ ਦੇ ਨਵੇਂ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਸੀ ਤੇ ਹੁਣ ਆਖਿਰਕਾਰ ਕਪਿਲ ਦੇ ਇਸ ਸ਼ੋਅ ਦਾ ਨਾਂ ਵੀ ਸਾਹਮਣੇ ਆ ਗਿਆ ਹੈ। ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਨਾਂ ਹੋਵੇਗਾ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ'। ਹਾਲਾਂਕਿ ਕਪਿਲ ਇਸ ਵਾਰ ਆਪਣੇ ਨਾਲ ਕਿਹੜੀ ਟੀਮ ਲੈ ਕੇ ਆ ਰਹੇ ਹਨ, ਇਸ ਗੱਲ ਦਾ ਖੁਲਾਸਾ ਅਜੇ ਤਕ ਨਹੀਂ ਹੋਇਆ ਹੈ। ਆਪਣੇ ਪ੍ਰੋਮੋ ਵਾਂਗ ਹੀ ਆਪਣੇ ਸ਼ੋਅ ਦੇ ਪਹਿਲੇ ਪੋਸਟਰ 'ਚ ਵੀ ਕਪਿਲ ਸ਼ਰਮਾ ਇਕੱਲੇ ਹੀ ਨਜ਼ਰ ਆ ਰਹੇ ਹਨ।

 

A post shared by Kapil Sharma (@kapilsharma) on

ਇਹ ਤੀਜੀ ਵਾਰ ਹੋ ਰਿਹਾ ਹੈ, ਜਦੋਂ ਕਪਿਲ ਸ਼ਰਮਾ ਆਪਣਾ ਸ਼ੋਅ ਟੀ. ਵੀ. 'ਤੇ ਵਾਪਸ ਲਿਆ ਰਹੇ ਹਨ। ਸਭ ਤੋਂ ਪਹਿਲਾਂ ਕਲਰਸ 'ਤੇ 'ਕਾਮੇਡੀ ਨਾਈਟਸ ਵਿਦ ਕਪਿਲ' ਨਾਲ ਆਇਆ ਕਪਿਲ ਸ਼ਰਮਾ ਦਾ ਸ਼ੋਅ ਸੁਪਰਹਿੱਟ ਰਿਹਾ ਸੀ ਪਰ ਕੁਝ ਅਣਬਣ ਤੋਂ ਬਾਅਦ ਕਪਿਲ ਨੇ ਕਲਰਸ 'ਤੇ ਆਪਣਾ ਸ਼ੋਅ ਬੰਦ ਕਰ ਦਿੱਤਾ। ਉਸ ਤੋਂ ਬਾਅਦ ਕਪਿਲ ਦੀ ਐਂਟਰੀ ਸੋਨੀ ਚੈਨਲ 'ਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਹੋਈ ਪਰ ਪਿਛਲੇ ਹੀ ਸਾਲ ਇਹ ਸ਼ੋਅ ਵੀ ਬੰਦ ਹੋ ਗਿਆ। ਕਪਿਲ ਨੇ ਆਪਣੇ ਨਵੇਂ ਸ਼ੋਅ ਦਾ ਨਾਂ ਅੱਜ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।


Tags: Kapil Sharma Sony TV Comedy Show Family Time With Kapil Sharma Sunil Grover

Edited By

Rahul Singh

Rahul Singh is News Editor at Jagbani.