FacebookTwitterg+Mail

ਲਓ ਜੀ: ਕਪਿਲ ਨੇ ਇਸ ਵਾਰ ਮਹਾਨਾਇਕ ਦਾ ਸ਼ੂਟ ਕੀਤਾ ਕੈਂਸਲ, ਅਸਲੀ ਵਜ੍ਹਾ ਜਾਣ ਤੁਸੀਂ ਵੀ ਭਰੋਗੇ ਹਾਮੀ

kapil sharma shoot cancel of kbc
18 August, 2017 11:23:24 AM

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ 'ਚ 'ਕੇ. ਬੀ. ਸੀ.' ਦਾ ਸ਼ੂਟ ਕੈਂਸਲ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਆਖਿਰ ਇੰਡਸਟਰੀ ਦੇ ਮਹਾਨਾਇਕ ਜਿਸ ਸ਼ੋਅ ਨੂੰ ਹੋਸਟ ਕਰ ਰਹੇ ਹੋਣ, ਉਸ ਦਾ ਸ਼ੂਟ ਭਲਾ ਕੌਣ ਕੈਂਸਲ ਕਰਾਉਣਾ ਚਾਵੇਗਾ! ਪਰ ਕਪਿਲ ਸ਼ਰਮਾ ਨੇ ਅਜਿਹਾ ਹੀ ਕੀਤਾ ਹੈ। ਅਸਲ ਉਨ੍ਹਾਂ ਨੂੰ ਕੇ. ਬੀ. ਸੀ. ਦੇ ਸ਼ੂਟ ਲਈ ਜਾਣਾ ਸੀ। ਪਰ ਉਹ ਉੱਥੇ ਪਹੁੰਚੇ। ਇਸ ਵਾਰ ਵਜ੍ਹਾ ਉਨ੍ਹਾਂ ਦੀ ਬੀਮਾਰੀ ਨਹੀਂ, ਬਲਕਿ ਮੁੰਬਈ 'ਚ ਚੱਲ ਰਹੀ  FWICE (Federation of Western India Cine Employees)  ਸਟਰਾਈਕ ਹੈ। ਇਸ ਸਟਰਾਈਕ ਦੇ ਕਾਰਨ ਫਿਲਮ ਅਤੇ ਟੀ. ਵੀ. ਇੰਡਸਟਰੀ ਦਾ ਕੰਮਕਾਜ ਲਗਭਗ ਠੱਪ ਜਿਹਾ ਪੈ ਗਿਆ ਹੈ। 'ਕੇ. ਬੀ. ਸੀ.' ਦਾ ਸ਼ੂਟ ਵੀ ਇਸ ਤੋਂ ਬਚ ਨਹੀਂ ਪਾਇਆ। ਇਕ ਪਾਸੇ ਜਿੱਥੇ ਅਮਿਤਾਭ ਬੱਚਨ ਕਪਿਲ ਸ਼ਰਮਾ ਨਾਲ ਕੇ. ਬੀ. ਸੀ. ਸੀਜ਼ਨ-9 ਦਾ ਐਪੀਸੋਡ ਸ਼ੂਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ, ਉੱਥੇ ਕਪਿਲ, ਵਰਕਸ ਸਟਰਾਈਕ ਦੇ ਚੱਲਦੇ ਸ਼ੂਟ 'ਤੇ ਪਹੁੰਚ ਹੀ ਨਹੀਂ ਸਕੇ। ਆਖਿਰਕਾਰ ਸ਼ੋਅ ਦੀ ਸ਼ੂਟਿੰਗ ਹੀ ਕੈਂਸਲ ਕਰਨਾ ਪੈ ਗਿਆ।
ਕਿਉਂ ਹੈ ਇਹ ਸਟਰਾਈਕ
ਇਸ ਸਟਰਾਈਕ ਦੇ ਕਾਰਨ ਹੈ ਤਨਖਾਹ ਭੱਤੇ 'ਚ ਵਾਧੇ ਦੀ ਮੰਗ। ਇਸ ਦੇ ਕਾਰਨ ਕਈ ਸ਼ੂਟ ਕੈਂਸਲ ਹੋਏ ਹਨ। ਇਸ 'ਚ 'ਕੌਣ ਬਣੇਗਾ ਕਰੋੜਪਤੀ' ਤੋਂ ਲੈ ਕੇ ਪਦਮਾਵਤੀ, ਸ਼ਾਹਰੁਖ ਖਾਨ ਦੀ ਅਲਗੀ ਫਿਲਮ ਅਤੇ ਜਾਨ ਅਬਰਾਹਿਮ ਦੀ 'ਪਰਮਾਣੂ' ਦਾ ਸ਼ੂਟ ਪ੍ਰਭਾਵਿਤ ਹੋਇਆ ਹੈ। ਲਗਭਗ ਢਾਈ ਲੱਖ ਕਰਮਚਾਰੀ ਇਸ ਸਮੇਂ ਹੜਤਲਾ 'ਤੇ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ, ਤਾਂ ਇਹ ਹੜਤਾਲ ਅਨਿਸ਼ਚਿਤ ਤੌਰ 'ਤੇ ਤੱਕ ਜਾਰੀ ਰਹਿ ਸਕਦੀ ਹੈ।


Tags: Kapil sharmaShoot cancelKbcAmitabh bachchanMumbai workers strikeBollywood celebrityਕਪਿਲ ਸ਼ਰਮਾਅਮਿਤਾਭ ਬੱਚਨ