FacebookTwitterg+Mail

ਇਹ ਹੈ ਕਪਿਲ ਸ਼ਰਮਾ ਦੀ ਭੈਣ, ਭਰਾ ਦੀ ਬੀਮਾਰੀ ਨੂੰ ਲੈ ਕੇ ਕੀਤਾ ਅਹਿਮ ਖੁਲਾਸਾ

kapil sharma sister
22 July, 2017 02:44:32 PM

ਮੁੰਬਈ— ਬੁੱਧਵਾਰ ਨੂੰ ਫਿਲਮ 'ਮੁਬਾਰਕਾਂ' ਦੀ ਸਟਾਰ ਕਾਸਟ (ਅਨਿਲ ਕਪੂਰ, ਅਰਜੁਨ ਕਪੂਰ, ਇਲਿਆਨਾ ਡਿਕਰੂਜ਼, ਆਥੀਆ ਸ਼ੈੱਟੀ) 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੀ। ਹਾਲਾਂਕਿ ਉਨ੍ਹਾਂ ਨੂੰ 4 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਬਿਨਾਂ ਸ਼ੂਟਿੰਗ ਕੀਤੇ ਹੀ ਵਾਪਸ ਜਾਣਾ ਪਿਆ। ਕਾਰਨ ਸੀ ਕਪਿਲ ਦੀ ਸਿਹਤ ਠੀਕ ਨਾ ਹੋਣਾ। ਖੁਦ ਕਪਿਲ ਨੇ ਆਪਣੀ ਸਿਹਤ ਖਰਾਬ ਹੋਣ ਬਾਰੇ 'ਮੁਬਾਰਕਾਂ' ਦੀ ਟੀਮ ਨੂੰ ਦੱਸਿਆ ਤੇ ਕਿਹਾ ਕਿ ਉਹ ਫਿਰ ਕਦੇ ਇਸ ਐਪੀਸੋਡ ਦੀ ਸ਼ੂਟਿੰਗ ਕਰਨਗੇ।
Punjabi Bollywood Tadka
'ਮੁਬਾਰਕਾਂ' ਦੀ ਟੀਮ ਦੇ ਬਿਨਾਂ ਸ਼ੂਟਿੰਗ ਵਾਪਸ ਜਾਣ ਤੋਂ ਬਾਅਦ ਕਈ ਖਬਰਾਂ ਨੇ ਕਪਿਲ ਦੇ ਰਵੱਈਏ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ। ਫੈਨਜ਼ ਵੀ ਕਪਿਲ ਦੇ ਇਸ ਵਿਵਹਾਰ ਤੋਂ ਖੁਸ਼ ਨਹੀਂ ਹਨ ਪਰ ਪੂਰੇ ਮਾਮਲੇ 'ਚ ਉਨ੍ਹਾਂ ਦੀ ਭੈਣ ਪੂਜਾ ਦੇਵਗਨ ਦਾ ਕੁਝ ਹੋਰ ਹੀ ਕਹਿਣਾ ਹੈ।
Punjabi Bollywood Tadka
ਪੂਜਾ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ, 'ਇਨ੍ਹੀਂ ਦਿਨੀਂ ਕਪਿਲ ਨੂੰ ਸਿਹਤ ਨਾਲ ਜੁੜੀਆਂ ਕਈ ਮੁਸ਼ਕਿਲਾਂ ਹੋ ਰਹੀਆਂ ਹਨ ਤੇ ਲੋਕ ਉਸ ਨੂੰ ਗੈਰ-ਜ਼ਿੰਮੇਵਾਰਾਨਾ ਦੱਸ ਰਹੇ ਹਨ। ਉਹ ਕੰਮ ਦਾ ਪੂਰਾ ਸਨਮਾਨ ਕਰਦੇ ਹਨ ਤੇ ਸ਼ੂਟ ਰੱਦ ਕਰਨ 'ਤੇ ਕਦੇ ਕੋਈ ਸਫਾਈ ਵੀ ਨਹੀਂ ਦੇਣਗੇ।'
ਪੂਜਾ ਦੀ ਮੰਨੀਏ ਤਾਂ ਉਨ੍ਹਾਂ ਦੇ ਭਰਾ ਕਪਿਲ ਡਿਪਰੈਸ਼ਨ ਨਾਲ ਜੂਝ ਰਹੇ ਹਨ ਪਰ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ। ਦੱਸਣਯੋਗ ਹੈ ਕਿ ਬੀਤੇ ਹਫਤੇ ਜਦੋਂ ਕਪਿਲ ਨੂੰ ਸ਼ੁਗਰ ਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ ਤਾਂ ਪੂਜਾ ਕਪਿਲ ਦਾ ਹਾਲ-ਚਾਲ ਪੁੱਛਣ ਮੁੰਬਈ ਆਈ ਸੀ।


Tags: Kapil Sharma Sister Pooja Devgan The Kapil Sharma Show Mubarakan