FacebookTwitterg+Mail

ਸੁਨੀਲ ਗਰੋਵਰ ਨਾਲ ਹੋਏ ਝਗੜੇ 'ਤੇ ਕਪਿਲ ਸ਼ਰਮਾ ਨੇ ਫੇਸਬੁੱਕ 'ਤੇ ਦਿੱਤੀ ਸਫਾਈ

    1/3
20 March, 2017 06:56:12 PM
ਮੁੰਬਈ— ਕਪਿਲ ਸ਼ਰਮਾ ਨੇ ਆਪਣੇ ਦੋਸਤ ਸੁਨੀਲ ਗਰੋਵਰ ਨਾਲ ਝਗੜੇ ਦੀਆਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਉਹ ਇਕ ਕਲਾਕਾਰ ਦੇ ਤੌਰ 'ਤੇ ਸੁਨੀਲ ਗਰੋਵਰ ਨੂੰ ਪਿਆਰ ਕਰਦੇ ਹਨ ਤੇ ਉਸ ਨੂੰ ਆਪਣੇ ਵੱਡੇ ਭਰਾ ਵਾਂਗ ਮੰਨਦੇ ਹਨ। ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਹੋਏ ਝਗੜੇ ਦੀਆਂ ਖਬਰਾਂ ਨੂੰ ਫੇਸਬੁੱਕ 'ਤੇ ਖਾਰਜ ਕੀਤਾ।
ਉਨ੍ਹਾਂ ਲਿਖਿਆ, 'ਮੈਂ ਚੰਗਾ ਸਮਾਂ ਬਤੀਤ ਕਰ ਰਿਹਾ ਸੀ ਕਿ ਅਚਾਨਕ ਮੈਂ ਆਪਣੇ ਤੇ ਸੁਨੀਲ ਵਿਚਾਲੇ ਝਗੜੇ ਨਾਲ ਸਬੰਧਤ ਇਕ ਖਬਰ ਸੁਣੀ। ਪਤਾ ਨਹੀਂ ਇਹ ਖਬਰ ਕਿਥੋਂ ਆਈ ਤੇ ਇਸ ਦੇ ਪਿੱਛੇ ਲੋਕਾਂ ਦੀ ਕੀ ਨੀਅਤ ਹੈ। ਜੇਕਰ ਮੈਂ ਜਹਾਜ਼ 'ਚ ਉਸ ਨਾਲ ਝਗੜਾ ਕੀਤਾ ਤਾਂ ਇਸ ਨੂੰ ਕਿਸ ਨੇ ਦੇਖਿਆ ਤੇ ਕਿਸ ਨੇ ਤੁਹਾਨੂੰ ਦੱਸਿਆ... ਕੀ ਉਹ ਭਰੋਸੇਯੋਗ ਹੈ।'
ਕਪਿਲ ਨੇ ਲਿਖਿਆ, 'ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ 'ਚ ਮਜ਼ਾ ਆਉਂਦਾ ਹੈ। ਅਸੀਂ ਇਕੱਠੇ ਖਾਣਾ ਖਾਂਦੇ ਹਾਂ, ਇਕੱਠੇ ਸਫਰ ਕਰਦੇ ਹਾਂ। ਮੈਂ ਸਾਲ 'ਚ ਇਕ ਵਾਰ ਆਪਣੇ ਭਰਾ ਨੂੰ ਮਿਲਦਾ ਹਾਂ ਤੇ ਹਰ ਦਿਨ ਆਪਣੀ ਟੀਮ ਨਾਲ, ਖਾਸ ਤੌਰ 'ਤੇ ਸੁਨੀਲ ਨਾਲ ਸਮਾਂ ਬਤੀਤ ਕਰਦਾ ਹਾਂ... ਮੈਂ ਉਸ ਨੂੰ ਪਿਆਰ ਕਰਦਾ ਹਾਂ... ਤੇ ਉਸ ਦਾ ਸਨਮਾਨ ਕਰਦਾ ਹਾਂ।'
ਹਾਲਾਂਕਿ ਕਪਿਲ ਨੇ ਕਬੂਲ ਕੀਤਾ ਕਿ ਸੁਨੀਲ ਨਾਲ ਉਨ੍ਹਾਂ ਦੀ ਬਹਿਸ ਹੋਈ ਸੀ, ਨਾਲ ਹੀ ਕਿਹਾ ਕਿ ਉਹ ਆਮ ਲੋਕਾਂ ਵਾਂਗ ਹੀ ਲੜੇ ਸਨ ਤੇ ਹੁਣ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ। ਉਨ੍ਹਾਂ ਲਿਖਿਆ, 'ਹਾਂ... ਮੇਰੀ ਉਸ ਨਾਲ ਬਹਿਸ ਹੋ ਗਈ ਸੀ ਪਰ ਕੀ ਅਸੀਂ ਸਾਧਾਰਨ ਲੋਕ ਨਹੀਂ ਹਾਂ? ਮੈਂ 5 ਸਾਲਾਂ 'ਚ ਪਹਿਲੀ ਵਾਰ ਉਸ 'ਤੇ ਵਰ੍ਹਿਆ... ਇੰਨਾ ਤਾਂ ਚੱਲਦਾ ਹੈ ਭਾਈ। ਅਸੀਂ ਬੈਠ ਕੇ ਗੱਲ ਕੀਤੀ ਕਿ ਕੀ ਸਮੱਸਿਆ ਹੈ। ਮੈਂ ਉਸ ਨਾਲ ਇਕ ਕਲਾਕਾਰ ਤੇ ਇਕ ਇਨਸਾਨ ਦੇ ਤੌਰ 'ਤੇ ਪਿਆਰ ਕਰਦਾ ਹਾਂ। ਉਹ ਮੇਰੇ ਵੱਡੇ ਭਰਾ ਵਾਂਗ ਹੈ। ਇਹ ਸਾਡਾ ਆਪਸੀ ਮਾਮਲਾ ਹੈ... ਅਸੀਂ ਇਸ ਨੂੰ ਠੀਕ ਕਰ ਲਵਾਂਗੇ... ਜ਼ਿਆਦਾ ਮਜ਼ੇ ਨਾ ਲਿਆ ਕਰੋ।'

Tags: Kapil Sharma Sunil Grover Facebook ਸੁਨੀਲ ਗਰੋਵਰ ਕਪਿਲ ਸ਼ਰਮਾ ਫੇਸਬੁੱਕ