FacebookTwitterg+Mail

ਜਾਣੋ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਕਮਾਈ 'ਚ ਕਿੰਨਾ ਫਰਕ ਹੈ...

kapil sharma sunil grover
28 March, 2017 02:44:50 PM
ਨਵੀਂ ਦਿੱਲੀ- 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਮੁੱਖ ਕਲਾਕਾਰ ਇੰਨੀਂ ਦਿਨੀਂ ਸੁਰਖੀਆਂ 'ਚ ਹੈ। ਸਾਥੀ ਕਲਾਕਾਰਾਂ ਨਾਲ ਕਪਿਲ ਸ਼ਰਮਾ ਵੱਲੋਂ ਕੀਤੇ ਗਏ ਗਲਤ ਵਿਵਹਾਰ ਦੇ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਨੂੰ ਲੈ ਕੇ ਮੀਡੀਆ 'ਚ ਕਾਫੀ ਕੁਝ ਜਾ ਰਿਹਾ ਹੈ। ਦੋਹਾਂ ਦੇ ਵਿੱਚ ਫਿਲਮ, ਕੈਰੀਅਰ ਅਤੇ ਐਕਟਿੰਗ ਨੂੰ ਲੈ ਕੇ ਤੁਲਨਾ ਵੀ ਕੀਤੀ ਜਾ ਰਹੀ ਹੈ। ਤੁਸੀਂ ਵੀ ਜਾਣੋ ਦੋਹਾਂ ਦੀ ਕਮਾਈ ਦੇ ਵਿਚ ਕਿੰਨਾ ਫਰਕ ਹੈ।
ਫੋਬਰਸ ਦੀ ਰਿਪੋਰਟ ਦੇ ਮੁਤਾਬਕ, ਕਪਿਲ ਸ਼ਰਮਾ ਨੇ 30.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਟੀ. ਵੀ. ਸੈਲੀਬ੍ਰਿਟੀ ਹੋਣ ਦੇ ਬਾਅਦ ਕਪਿਲ ਨੇ ਫੇਮ ਦੇ ਮਾਮਲੇ 'ਚ ਰਣਵੀਰ ਸਿੰਘ ਅਤੇ ਆਮਿਰ ਖਾਨ ਆਦਿ ਲੋਕਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੂੰ ਸਭ ਤੋਂ ਵੱਡਾ ਟੀ. ਵੀ. ਸਟਾਰ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਉਂਝ ਤਾਂ ਕਪਿਲ ਸ਼ਰਮਾ ਟੀ. ਵੀ. ਦੇ ਸਭ ਤੋਂ ਵੱਡੇ ਸੈਲੀਬ੍ਰਿਟੀ ਹਨ ਪਰ ਸੁਨੀਲ ਗਰੋਵਰ ਵੀ ਟੀ. ਵੀ. ਦੇ Highest paid ਸੈਲੀਬ੍ਰਿਟੀ 'ਚ ਸ਼ਾਮਲ ਹਨ। ਟੀ. ਵੀ. 'ਤੇ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਸੈਲੀਬ੍ਰਿਟੀਜ਼ ਦੀ ਸੂਚੀ 'ਚ ਕਪਿਲ ਸ਼ਰਮਾ ਦੇ ਬਾਅਦ ਸੁਨੀਲ ਗਰੋਵਰ ਦਾ ਹੀ ਨੰਬਰ ਆਉਂਦਾ ਹੈ।
ਇਕ ਮੈਗਜ਼ੀਨ ਨੇ ਸੁਨੀਲ ਗਰੋਵਰ ਦੀ ਨੈਟਵਰਥ 30 ਕਰੋੜ ਰੁਪਏ (45 ਲੱਖ ਡਾਲਰ) ਦੱਸੀ ਹੈ। ਇਸੇ ਹਿਸਾਬ ਨਾਲ ਸੁਨੀਲ ਗਰੋਵਰ ਦੀ ਨੈੱਟਵਰਥ ਅਤੇ ਕਪਿਲ ਸ਼ਰਮਾ ਦੀ ਕਮਾਈ ਬਰਾਬਰ ਹੀ ਰਹਿੰਦੀ ਹੈ। ਵੱਖ-ਵੱਖ ਮੀਡੀਆ ਰਿਪੋਰਟਜ਼ ਮੁਤਾਬਕ, ਕਪਿਲ ਸ਼ਰਮਾ ਇਕ ਐਪੀਸੋਡ ਲਈ 60 ਤੋਂ 70 ਲੱਖ ਰੁਪਏ ਚਾਰਜ ਕਰਦੇ ਹਨ। ਨਾਲ ਹੀ ਕਈ ਲਾਈਵ ਸ਼ੋਅ ਅਤੇ ਐਕਰਿੰਗ ਦੇ ਜ਼ਰੀਏ ਵੀ ਉਹ ਕਮਾਈ ਕਰਦੇ ਹਨ। ਕਪਿਲ ਸ਼ਰਮਾ ਨੇ ਇਕ-ਦੋ ਫਿਲਮਾਂ 'ਚ ਅਭਿਨੈ ਵੀ ਕੀਤਾ ਹੈ। ਕਪਿਲ ਸ਼ਰਮਾ ਜਿੱਥੇ ਇਕ ਐਪੀਸੋਡ ਲਈ 60 ਤੋਂ 70 ਲੱਖ ਚਾਰਜ ਕਰਦੇ ਹਨ, ਉੱਥੇ ਸੁਨੀਲ ਗਰੋਵਰ ਇਕ ਐਪੀਸੋਡ ਲਈ 10 ਤੋਂ 12 ਲੱਖ ਚਾਰਜ ਕਰਦੇ ਹਨ।

Tags: Kapil Sharma Sunil Grover earnings TVਕਪਿਲ ਸ਼ਰਮਾ ਸੁਨੀਲ ਗਰੋਵਰ

About The Author

Anuradha Sharma

Anuradha Sharma is News Editor at Jagbani.