FacebookTwitterg+Mail

ਸੁਨੀਲ ਨਾਲ ਝਗੜੇ 'ਤੇ ਮੁੜ ਬੋਲੇ ਕਪਿਲ, ਕਿਹਾ 'ਮੈਂ ਗਲਤ ਨਹੀਂ ਹਾਂ'

kapil sharma sunil grover
12 February, 2018 04:01:51 PM

ਮੁੰਬਈ (ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਛੇਤੀ ਹੀ ਇਕ ਨਵੇਂ ਸ਼ੋਅ ਨਾਲ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਨਜ਼ ਲਈ ਦੋ ਮਾੜੀਆਂ ਖਬਰਾਂ ਹਨ। ਇਕ ਤਾਂ ਕਪਿਲ ਕਾਮੇਡੀ ਸ਼ੋਅ ਲੈ ਕੇ ਨਹੀਂ ਆ ਰਹੇ ਹਨ, ਦੂਜਾ ਉਨ੍ਹਾਂ ਦੇ ਸ਼ੋਅ 'ਚ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਵੀ ਦਿਖਾਈ ਨਹੀਂ ਦੇਣਗੇ।
ਦੱਸਣਯੋਗ ਹੈ ਕਿ ਪਿਛਲੇ ਸਾਲ ਮਾਰਚ 'ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਆਸਟਰੇਲੀਆ ਤੋਂ ਵਾਪਸ ਆਉਂਦੇ ਸਮੇਂ ਫਲਾਈਟ 'ਚ ਝਗੜਾ ਹੋ ਗਿਆ ਸੀ। ਇਸ ਝਗੜੇ ਤੋਂ ਬਾਅਦ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਸੀ ਤੇ ਉਥੋਂ ਹੀ ਕਪਿਲ ਸ਼ਰਮਾ ਦੇ ਮਾੜੇ ਦਿਨ ਸ਼ੁਰੂ ਹੋਏ ਸਨ।

 
#KapilSharma Coming Soon...

Laut kar aaraha hai Kapil sharma Sony Entertainment Television par, kuch alag lekar. Iss baar hasi ke alaava kuch aur bhi hai jo jayega dekar. Kya, kab aur kaise? Jaanne ke liye dekhte rahiye Sony Entertainment Television.

Posted by Sony Entertainment Television on Friday, February 9, 2018

ਹੁਣ ਉਨ੍ਹਾਂ ਸਾਰੀਆਂ ਗੱਲਾਂ 'ਤੇ ਇਕ ਵਾਰ ਫਿਰ ਚੁੱਪੀ ਤੋੜਦਿਆਂ ਕਪਿਲ ਸ਼ਰਮਾ ਨੇ ਕਿਹਾ ਹੈ, 'ਮੀਡੀਆ ਦੀ ਵਜ੍ਹਾ ਕਾਰਨ ਮੇਰਾ ਤੇ ਸੁਨੀਲ ਗਰੋਵਰ ਦਾ ਝਗੜਾ ਵੱਡਾ ਬਣ ਗਿਆ ਤੇ ਇਹ ਸੁਲਝ ਨਹੀਂ ਸਕਿਆ। ਮੈਨੂੰ ਲੱਗਦਾ ਹੈ ਕਿ ਸੁਨੀਲ ਖਬਰਾਂ 'ਚ ਆਉਣ ਤੋਂ ਬਾਅਦ ਜ਼ਿਆਦਾ ਗੁੱਸਾ ਹੋ ਗਿਆ। ਉਹ ਪਹਿਲਾਂ ਇੰਨਾ ਗੁੱਸਾ ਨਹੀਂ ਸੀ। ਮੈਂ ਆਪਣੇ ਵਲੋਂ ਇਸ ਮਾਮਲੇ 'ਚ ਜਿੰਨਾ ਕਹਿਣਾ ਸੀ ਕਹਿ ਦਿੱਤਾ। ਹੁਣ ਮੈਨੂੰ ਨਹੀਂ ਲੱਗਦਾ ਇਸ 'ਚ ਕਹਿਣ ਲਈ ਕੁਝ ਬਚਿਆ ਹੈ।'
ਕਪਿਲ ਸ਼ਰਮਾ ਨੇ ਅੱਗੇ ਦੱਸਿਆ, 'ਦੋ ਦੋਸਤਾਂ ਵਿਚਾਲੇ ਝਗੜਾ ਹੋ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਥੋੜ੍ਹਾ ਹੈ ਕਿ ਉਸ ਨੂੰ ਹਮੇਸ਼ਾ ਲਈ ਬਣਾ ਕੇ ਰੱਖਿਆ ਜਾਵੇ। ਹੁਣ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਗਲਤ ਨਹੀਂ ਹਾਂ।'
ਪਿਛਲੇ ਸਾਲ ਕਪਿਲ ਸ਼ਰਮਾ ਆਪਣੀ ਸਿਹਤ ਖਰਾਬ ਹੋਣ ਦੀ ਵਜ੍ਹਾ ਕਾਰਨ ਵੀ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਸਨ। ਉਸ ਦੀ ਸਿਹਤ ਖਰਾਬ ਹੋਣ ਦੇ ਚਲਦਿਆਂ ਹੀ ਮੇਕਰਸ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਬ੍ਰੇਕ ਲਗਾਉਣ ਦਾ ਫੈਸਲਾ ਕੀਤਾ ਸੀ।


Tags: Kapil Sharma Sunil Grover Fight Sony TV

Edited By

Rahul Singh

Rahul Singh is News Editor at Jagbani.