FacebookTwitterg+Mail

ਰਾਤ ਦੇ ਹਨ੍ਹੇਰੇ 'ਚ ਕਪਿਲ ਕਰ ਬੈਠਾ ਕਾਂਡ, ਨਵੇਂ ਸ਼ੋਅ ਤੋਂ ਪਹਿਲਾਂ ਹੀ ਖੜ੍ਹਾ ਹੋ ਸਕਦੈ ਵਿਵਾਦ

kapil sharma troll on social media
14 February, 2018 04:31:27 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਲੰਬੇ ਬ੍ਰੇਕ ਤੋਂ ਬਾਅਦ ਟੀਵੀ 'ਤੇ ਵਾਪਸੀ ਕਰਨ ਜਾ ਰਹੇ ਹਨ। ਕਪਿਲ ਦੇ ਆਉਣ ਵਾਲੇ ਸ਼ੋਅ ਦਾ ਟੀਜ਼ਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ। ਸ਼ੋਅ ਦਾ ਨਾਂ 'ਫੈਮਿਲੀ ਵਿਦ ਕਪਿਲ ਸ਼ਰਮਾ' ਹੋਵੇਗਾ। ਇਸ ਤੋਂ ਇਲਾਵਾ ਕਪਿਲ ਇਕ ਹੋਰ ਵਜ੍ਹਾ ਕਾਰਨ ਮੁੜ ਚਰਚਾ 'ਚ ਆ ਗਏ ਹਨ। ਹਾਲ ਹੀ 'ਚ ਕਪਿਲ ਆਪਣੇ ਸ਼ਹਿਰ ਅੰਮ੍ਰਿਤਸਰ 'ਚ ਬਾਈਕ ਲੈ ਕੇ ਨਿਕਲੇ। ਰਾਤ ਦੇ ਹਨ੍ਹੇਰੇ 'ਚ ਜੈਕਟ ਤੇ ਟੋਪੀ ਲਗਾਏ ਕਪਿਲ ਸੜਕ 'ਤੇ ਘੁੰਮ ਰਹੇ ਹਨ। ਕਪਿਲ ਬਾਈਕ ਚਲਾਉਂਦੇ ਹੋਏ ਕੈਮਰੇ 'ਤੇ ਆਪਣੇ ਗੁਜ਼ਰੇ ਹੋਏ ਸਮੇਂ ਨੂੰ ਯਾਦ ਕਰ ਰਹੇ ਹਨ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ ਤਾਂ ਕਪਿਲ ਟਰੋਲ ਹੋ ਗਏ। ਅਸਲ 'ਚ ਲੋਕਾਂ ਨੇ ਉਨ੍ਹਾਂ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ 'ਤੇ ਟਰੋਲ ਕੀਤਾ।

 

A post shared by Kapil Sharma (@kapilsharma) on

ਕੁਮੈਂਟ ਬਾਕਸ 'ਚ ਇਕ ਯੂਜ਼ਰ ਨੇ ਲਿਖਿਆ- ''ਸਰ ਜੀ ਹੈਲਮੇਟ ਨਹੀਂ ਹੈ... ਸੰਭਾਲੋ ਮੀਡੀਆ ਨੂੰ।'' ਇਕ ਬਾਕੀ ਯੂਜ਼ਰ ਨੇ ਲਿਖਿਆ— ''ਸਰ ਹੈਲਮੇਟ ਪਾਓ।'' ਇਸੇ ਤਰ੍ਹਾਂ ਸਾਰੇ ਯੂਜ਼ਰਸ ਨੇ ਉਨ੍ਹਾਂ ਨੂੰ ਹੈਲਮੇਟ ਪਾਉਣ ਦੀ ਸਲਾਹ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ- ''ਨੰਬਰ ਪਲੇਟ 'ਤੇ ਪੁਲਸ ਲਿਖਿਆ ਹੈ... ਭਰਾ ਕਿਸ ਦੀ ਚੁੱਕ ਲਈ? ਕਪਿਲ ਦੇ ਇਸ ਵੀਡੀਓ 'ਚ ਕਈ ਭੱਦੇ ਕੁਮੈਂਟ ਵੀ ਹਨ, ਜਿਨ੍ਹਾਂ 'ਚ ਕਪਿਲ ਨੂੰ ਹੈਲਮੇਟ ਪਾਉਣ ਦੀ ਗੱਲ ਕਹੀ ਗਈ ਹੈ। ਕਪਿਲ ਦੇ ਇਸ ਵੀਡੀਓ ਨੂੰ 2 ਘੰਟੇ 'ਚ 2 ਲੱਖ ਲੋਕਾਂ ਨੇ ਦੇਖਿਆ।


Tags: Kapil SharmaVideoFamily With Kapil SharmaTrollSocial mediaਕਪਿਲ ਸ਼ਰਮਾਵੀਡੀਓ

Edited By

Chanda Verma

Chanda Verma is News Editor at Jagbani.