FacebookTwitterg+Mail

ਕਪਿਲ ਸ਼ਰਮਾ ਤੋਂ ਤੰਗ ਆਈ ਵਿਦਿਆ ਬਾਲਨ, ਕਰਨਾ ਪਿਆ 6 ਘੰਟੇ ਇੰਤਜ਼ਾਰ

    1/10
20 March, 2017 04:38:21 PM
ਮੁੰਬਈ— ਅਜਿਹਾ ਲੱਗਦਾ ਹੈ ਕਿ ਵਿਵਾਦ ਕਪਿਲ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ। ਹਾਲ ਹੀ 'ਚ ਉਹ ਸੁਨੀਲ ਗਰੋਵਰ ਤੇ ਚੰਦਨ ਪ੍ਰਭਾਕਰ ਨਾਲ ਝਗੜੇ ਕਾਰਨ ਚਰਚਾ 'ਚ ਸਨ ਪਰ ਹੁਣ ਫਿਲਮ 'ਬੇਗਮ ਜਾਨ' ਦੀ ਅਭਿਨੇਤਰੀ ਵਿਦਿਆ ਬਾਲਨ ਨਾਲ ਕਪਿਲ ਨੇ ਕੁਝ ਅਜਿਹਾ ਕੀਤਾ ਕਿ ਉਹ ਮੁੜ ਸੁਰਖੀਆਂ 'ਚ ਆ ਗਏ। ਅਸਲ 'ਚ ਵਿਦਿਆ ਬਾਲਨ, ਇਲਾ ਅਰੁਣਾ, ਗੌਹਰ ਖਾਨ, ਪੱਲਵੀ ਸ਼ਾਰਦਾ ਤੇ ਫਿਲਮ ਦੀਆਂ ਹੋਰ ਅਭਿਨੇਤਰੀਆਂ ਨਾਲ 'ਦਿ ਕਪਿਲ ਸ਼ਰਮਾ ਸ਼ੋਅ' 'ਚ 'ਬੇਗਮ ਜਾਨ' ਦੇ ਪ੍ਰਚਾਰ ਲਈ ਪਹੁੰਚੀਆਂ ਸਨ ਪਰ ਇਸ ਦੇ ਸ਼ੂਟ ਲਈ ਕਪਿਲ ਨੇ ਉਨ੍ਹਾਂ ਨੂੰ ਲਗਭਗ 6 ਘੰਟੇ ਤਕ ਇੰਤਜ਼ਾਰ ਕਰਵਾਇਆ। ਖਬਰਾਂ ਮੁਤਾਬਕ ਵਿਦਿਆ 6 ਘੰਟਿਆਂ ਤਕ ਸੈੱਟ 'ਤੇ ਕਪਿਲ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਕਿਤੇ ਦਿਖਾਈ ਨਹੀਂ ਦਿੱਤਾ।
ਸੂਤਰਾਂ ਦਾ ਦਾਅਵਾ ਹੈ ਕਿ ਕਪਿਲ ਦਾ ਇੰਤਜ਼ਾਰ ਕਰਦਿਆਂ ਜਦੋਂ ਵਿਦਿਆ ਪ੍ਰੇਸ਼ਾਨ ਹੋ ਗਈ ਤਾਂ ਉਹ ਸੈੱਟ ਤੋਂ ਵਾਪਸ ਜਾਣ ਲੱਗੀ ਪਰ ਡਰਾਮਾ ਇਥੇ ਨਹੀਂ ਰੁਕਿਆ। ਵਿਦਿਆ ਨੇ ਸੈੱਟ ਤੋਂ ਜਾਣ ਦਾ ਮਨ ਬਣਾਇਆ ਤੇ ਕੁਝ ਮਿੰਟਾਂ ਬਾਅਦ ਹੀ ਕਪਿਲ ਆ ਗਏ। ਕਪਿਲ ਨੇ ਵਿਦਿਆ ਨੂੰ ਕਿਹਾ ਕਿ ਹੁਣ ਉਹ ਸ਼ੂਟ ਲਈ ਤਿਆਰ ਹਨ।
ਵਿਦਿਆ ਆਪਣੀ ਫਿਲਮ ਦੇ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ ਇਸ ਲਈ ਉਹ ਕਪਿਲ ਦੇ ਰਵੱਈਏ ਨੂੰ ਪਾਸੇ ਕਰ ਸ਼ੂਟ ਲਈ ਤਿਆਰ ਹੋ ਗਈ। ਦੱਸਣਯੋਗ ਹੈ ਕਿ ਸ਼੍ਰੀਜਿਤ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ 'ਬੇਗਮ ਜਾਨ' 14 ਅਪ੍ਰੈਲ 2016 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਪਿਲ ਲਈ ਕਿਸੇ ਸੈਲੇਬ੍ਰਿਟੀ ਨੇ ਇੰਤਜ਼ਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਸ਼ਰਧਾ ਕਪੂਰ ਤੇ ਆਦਿੱਤਿਆ ਰਾਏ ਕਪੂਰ ਜਦੋਂ 'ਓਕੇ ਜਾਨੂੰ' ਦੇ ਪ੍ਰਚਾਰ ਲਈ ਪਹੁੰਚੇ ਸਨ, ਉਦੋਂ ਵੀ ਕਪਿਲ ਨੇ ਅਜਿਹਾ ਹੀ ਕੁਝ ਕੀਤਾ ਸੀ। ਦੋਵਾਂ ਸਿਤਾਰਿਆਂ ਨੂੰ 6 ਘੰਟਿਆਂ ਤਕ ਸੈੱਟ 'ਤੇ ਕਪਿਲ ਦਾ ਇੰਤਜ਼ਾਰ ਕਰਨਾ ਪਿਆ ਸੀ।

Tags: Kapil Sharma Vidya balan Begum Jaan ਕਪਿਲ ਸ਼ਰਮਾ ਵਿਦਿਆ ਬਾਲਨ ਬੇਗਮ ਜਾਨ