FacebookTwitterg+Mail

ਕਪਿਲ ਨੇ ਮਾਰਿਆ ਸੀ ਸੁਨੀਲ ਗਰੋਵਰ ਦੇ ਬੂਟ, ਪੜ੍ਹੋ ਕਿਸ ਗੱਲੋਂ ਤੇ ਕਿਉਂ ਕੀਤਾ ਕਪਿਲ ਨੇ ਫਲਾਈਟ 'ਚ ਹੰਗਾਮਾ

kapil threw shoe at sunil because of that reason
22 March, 2017 10:26:32 PM
ਮੁੰਬਈ— ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਆਸਟ੍ਰੇਲੀਆ ਤੋਂ ਭਾਰਤ ਆ ਰਹੀ ਫਲਾਈਟ 'ਚ ਹੋਇਆ ਝਗੜਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਝਗੜੇ ਦਾ ਅਸਲੀ ਕਾਰਨ ਪਤਾ ਲੱਗ ਚੁੱਕਾ ਹੈ, ਜਿਸ ਦਾ ਖੁਲਾਸਾ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਫਲਾਈਟ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਕੀਤਾ ਹੈ। ਫਲਾਈਟ 'ਚ ਇਹ ਹਾਦਸਾ ਦੇਖਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਨੇ ਵਿਸਕੀ ਦੀ ਇਕ ਪੂਰੀ ਬੋਤਲ ਪੀ ਲਈ ਸੀ। ਜਦੋਂ ਕਪਿਲ ਦੇ ਸ਼ੋਅ ਦੇ ਬਾਕੀ ਮੈਂਬਰਾਂ ਨੇ ਜਹਾਜ਼ ਦੇ ਕਰਿਊ ਮੈਂਬਰਾਂ ਨੂੰ ਕਹਿ ਕੇ ਖਾਣਾ ਮੰਗਵਾਇਆ, ਉਦੋਂ ਵੀ ਕਪਿਲ ਸ਼ਰਮਾ ਵਿਸਕੀ ਦੀ ਬੋਤਲ ਖਤਮ ਕਰ ਰਹੇ ਸਨ।
ਕਪਿਲ ਦੇ ਸਾਥੀਆਂ ਨੇ ਉਸ ਨੂੰ ਬਿਨਾਂ ਪੁੱਛੇ ਭੋਜਣ ਖਾਣਾ ਸ਼ੁਰੂ ਕਰ ਦਿੱਤਾ ਤਾਂ ਇਸ 'ਤੇ ਕਪਿਲ ਭੜਕ ਗਿਆ ਤੇ ਕਿਹਾ, 'ਜਦੋਂ ਮੈਂ ਖਾਣਾ ਸ਼ੁਰੂ ਨਹੀਂ ਕੀਤਾ ਤਾਂ ਤੁਸੀਂ ਕਿਵੇਂ ਲੈ ਲਿਆ ਖਾਣਾ?' ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਕਪਿਲ ਇੰਨੀ ਉੱਚੀ ਆਵਾਜ਼ 'ਚ ਬੋਲਿਆ ਕਿ ਕਪਿਲ ਦੇ ਸ਼ੋਅ ਦੇ ਮੈਂਬਰਾਂ ਸਮੇਤ ਫਲਾਈਟ 'ਚ ਸਫਰ ਕਰ ਰਹੇ ਬਾਕੀ ਯਾਤਰੀ ਵੀ ਡਰ ਗਏ। ਜਦੋਂ ਕਪਿਲ ਦੇ ਸਾਥੀਆਂ ਨੇ ਖਾਣੇ ਦੀਆਂ ਪਲੇਟਾਂ ਵਾਪਸ ਕਰਨੀਆਂ ਚਾਹੀਆਂ ਤਾਂ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਤੋਂ ਬਾਅਦ ਕਪਿਲ ਨੇ ਸੁਨੀਲ 'ਤੇ ਆਪਣਾ ਗੁੱਸਾ ਉਤਾਰਿਆ। ਕਪਿਲ ਨੇ ਗੁੱਸੇ 'ਚ ਆ ਕੇ ਆਪਣਾ ਬੂਟ ਉਤਾਰਿਆ ਤੇ ਸੁਨੀਲ 'ਤੇ ਸੁੱਟ ਦਿੱਤਾ। ਕਪਿਲ ਨੇ ਸੁਨੀਲ ਨੂੰ ਗਲੇ ਤੋਂ ਫੜ ਲਿਆ ਤੇ ਉਸ ਦੇ ਥੱਪੜ ਵੀ ਮਾਰ ਦਿੱਤਾ। ਜਦੋਂ ਕਪਿਲ ਨੇ ਸੁਨੀਲ ਨਾਲ ਲੜਾਈ ਕੀਤੀ ਤਾਂ ਇਸ ਦੌਰਾਨ ਇਕ ਮਹਿਲਾ ਕਰਿਊ ਮੈਂਬਰ ਦੇ ਵੀ ਕਪਿਲ ਦਾ ਹੱਥ ਵੱਜ ਗਿਆ।
ਸੁਨੀਲ ਇਸ ਤੋਂ ਬਾਅਦ ਵੀ ਕਪਿਲ ਨੂੰ ਸਮਝਾਉਂਦੇ ਰਹੇ ਤੇ ਤਮਾਸ਼ਾ ਖੜ੍ਹਾ ਨਾ ਕਰਨ ਬਾਰੇ ਵੀ ਕਿਹਾ। ਇਸੇ ਦੌਰਾਨ ਕਪਿਲ ਨੇ ਇੰਨੀ ਉੱਚੀ ਆਵਾਜ਼ 'ਚ ਗਾਲ੍ਹਾਂ ਕੱਢੀਆਂ ਕਿ ਇਕੋਨੋਮੀ ਕਲਾਸ ਦੇ ਯਾਤਰੀਆਂ ਤਕ ਵੀ ਆਵਾਜ਼ ਜਾਣ ਲੱਗੀ। ਜਦੋਂ ਕੈਬਿਨ ਕਰਿਊ ਦੇ ਮੈਂਬਰਾਂ ਨੇ ਕਪਿਲ ਦੇ ਸਾਥੀਆਂ ਨੂੰ ਉਸ ਨੂੰ ਸ਼ਾਂਤ ਕਰਨ ਦੀ ਗੱਲ ਆਖੀ ਤਾਂ ਉਨ੍ਹਾਂ ਨੇ ਡਰਦਿਆਂ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕਪਿਲ ਨੇ ਆਪਣੇ ਸ਼ੋਅ ਦੇ ਮੈਂਬਰਾਂ ਨੂੰ ਗੁੱਸੇ ਨਾਲ ਕਿਹਾ, 'ਤੁਹਾਨੂੰ ਮੈਂ ਬਣਾਇਆ ਹੈ। ਸਾਰਿਆਂ ਦਾ ਕੈਰੀਅਰ ਖਤਮ ਕਰ ਦੇਵਾਂਗਾ। ਤੁਸੀਂ ਟੀ. ਵੀ. ਵਾਲੇ ਕੀ ਸਮਝਦੇ ਹੋ? ਸਾਰਿਆਂ ਨੂੰ ਕੱਢ ਦਿਆਂਗਾ ਮੈਂ।'
ਕਪਿਲ ਨੇ ਅੱਗੇ ਸੁਨੀਲ ਨੂੰ ਕਿਹਾ, 'ਗਿਆ ਸੀ ਨਾ ਤੂੰ, ਆਇਆ ਨਾ ਵਾਪਸ ਮੇਰੇ ਹੀ ਕੋਲ।' ਜਹਾਜ਼ 'ਚ ਸਫਰ ਕਰ ਰਹੇ ਯਾਤਰੀ ਇੰਨੇ ਪ੍ਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਗੱਲ ਆਖੀ। ਇਸ ਤੋਂ ਬਾਅਦ ਵੀ ਕਪਿਲ ਪੰਜਾਬੀ 'ਚ ਗਾਲ੍ਹਾਂ ਕੱਢਦੇ ਰਹੇ। ਫਿਰ ਕੈਬਿਨ ਕਰਿਊ ਨੇ ਕਪਿਲ ਨੂੰ ਇਹ ਆਖਿਆ ਕਿ ਜੇਕਰ ਉਹ ਸ਼ਾਂਤ ਨਾ ਹੋਏ ਤਾਂ ਉਨ੍ਹਾਂ ਨੂੰ ਲੈਂਡਿੰਗ ਮੌਕੇ ਸਕਿਓਰਿਟੀ ਮੰਗਵਾਉਣੀ ਪਵੇਗੀ।
ਪਰ ਕਪਿਲ ਫਿਰ ਵੀ ਚੁੱਪ ਨਹੀਂ ਹੋਏ ਤੇ ਕਹਿੰਦੇ ਰਹੇ, 'ਇਹ ਲੋਕ ਸਮਝਦੇ ਕੀ ਹਨ। ਇਨ੍ਹਾਂ ਸਾਰਿਆਂ ਦਾ ਕੈਰੀਅਰ ਮੇਰੀ ਵਜ੍ਹਾ ਨਾਲ ਹੈ।' ਮਜ਼ੇਦਾਰ ਗੱਲ ਇਹ ਹੈ ਕਿ ਜਹਾਜ਼ 'ਚ ਹੰਗਾਮਾ ਤੇ ਝਗੜਾ ਕਰਨ ਤੋਂ ਬਾਅਦ ਕਪਿਲ ਨੇ ਅਚਾਨਕ ਆਪਣੀ ਗਰਲਫਰੈਂਡ ਗਿੰਨੀ ਦੀ ਤਸਵੀਰ ਸਾਂਝੀ ਕਰਕੇ ਫੈਨਜ਼ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਦੇਰ ਬਾਅਦ ਝਗੜੇ ਦੀਆਂ ਖਬਰਾਂ ਨੇ ਅੱਗ ਫੜ ਲਈ, ਜਿਹੜੀਆਂ ਹੁਣ ਤਕ ਚਰਚਾ 'ਚ ਹਨ। ਕਪਿਲ ਤੇ ਸੁਨੀਲ ਸੋਸ਼ਲ ਮੀਡੀਆ 'ਤੇ ਆਪਣਾ-ਆਪਣਾ ਪੱਖ ਰੱਖ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਸੁਨੀਲ ਗਰੋਵਰ ਦੋ ਦਿਨਾਂ ਤੋਂ ਸ਼ੋਅ ਦੀ ਸ਼ੂਟਿੰਗ ਲਈ ਨਹੀਂ ਗਏ ਹਨ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸ਼ੋਅ ਛੱਡ ਚੁੱਕੇ ਹਨ। ਉਥੇ ਦੂਜੇ ਪਾਸੇ ਅਲੀ ਅਸਗਰ ਤੇ ਚੰਦਨ ਪ੍ਰਭਾਕਰ ਵੀ ਸ਼ੂਟ 'ਤੇ ਨਹੀਂ ਪਹੁੰਚ ਰਹੇ।

Tags: Kapil Sharma Sunil Grover Fight ਕਪਿਲ ਸ਼ਰਮਾ ਸੁਨੀਲ ਗਰੋਵਰ