FacebookTwitterg+Mail

ਲੰਚ ਕਰਨ ਲਈ ਇਕੱਠਾ ਹੋਇਆ ਪੂਰਾ ਕਪੂਰ ਖਾਨਦਾਨ, 'ਲੋਲੋ' ਨੇ ਸ਼ੇਅਰ ਕੀਤੀ ਤਸਵੀਰ

kapoor family gathering on lunch
30 March, 2018 10:37:02 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਤੇ ਵੱਡੇ ਘਰਾਣਿਆਂ 'ਚੋਂ ਇਕ ਕਪੂਰ ਖਾਨਦਾਰ ਇਕ ਵਾਰ ਫਿਲਮ ਫੈਮਿਲੀ ਲੰਚ ਦੇ ਬਹਾਨੇ ਇਕ ਫ੍ਰੇਮ 'ਚ ਨਜ਼ਰ ਆਇਆ। ਇਸ ਖਾਸ ਮੌਕੇ ਦੀ ਤਸਵੀਰ ਲੋਲੋ ਭਾਵ ਕਰਿਸ਼ਮਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕ੍ਰਿਸ਼ਣਾਰਾਜ ਕਪੂਰ, ਕਰਿਸ਼ਮਾ ਕਪੂਰ, ਕਰੀਨਾ ਕਪੂਰ ਖਾਨ, ਰਣਧੀਰ ਕਪੂਰ, ਬਬੀਤਾ ਆਦਿ ਨਜ਼ਰ ਆ ਰਹੇ ਹਨ।

 

A post shared by KK (@therealkarismakapoor) on

ਜਾਣਕਾਰੀ ਮੁਤਾਬਕ ਕਪੂਰ ਪਰਿਵਾਰ 'ਚ ਇਹ ਪਰੰਪਰਾ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜਿਸ 'ਚ ਲੰਚ ਜਾਂ ਡਿਨਰ ਦੇ ਬਹਾਨੇ ਪੂਰਾ ਪਰਿਵਾਰ ਇਕ ਛੱਤ ਹੇਠਾਂ ਇੱਕਠਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕਰਿਸ਼ਮਾ-ਕਰੀਨਾ ਵਿਚਕਾਰ ਬੇਹੱਦ ਪਿਆਰ ਹੈ ਤੇ ਅਕਸਰ ਦੋਹਾਂ ਨੂੰ ਇੱਕਠੇ ਦੇਖਿਆ ਜਾਂਦਾ ਹੈ। ਕੁਝ ਦਿਨਾਂ ਪਹਿਲਾਂ ਕਰਿਸ਼ਮਾ ਕਪੂਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ''ਪਹਿਲਾਂ ਮੈਂ ਆਪਣੇ ਬੱਚਿਆਂ ਲਈ ਕੰਮ ਤੋਂ ਵਾਪਸ ਆਉਂਦੀ ਸੀ ਪਰ ਹੁਣ ਮੇਰੇ ਕੋਲ੍ਹ ਇਕ ਹੋਰ ਛੋਟੀ ਬੱਚਾ (ਤੈਮੂਰ) ਹੈ।

Punjabi Bollywood Tadka

ਮੈਂ ਉਸ ਨੂੰ ਮਿਲਣ ਲਈ ਕਾਫੀ ਉਤਸੁਕ ਰਹਿੰਦੀ ਹਾਂ। ਕਰੀਨਾ ਮਦਰਹੁੱਡ ਲਈ ਸਮਰਪਿਤ ਹੈ, ਉਹ ਸੁਪਰ ਮੌਮ ਹੈ।'' 


Tags: Kapoor FamilyLunchKareena KhanKarisma KapoorInstagram PicTaimur Ali KhanRandhir KapoorBabita Shivdasani

Edited By

Chanda Verma

Chanda Verma is News Editor at Jagbani.