FacebookTwitterg+Mail

B'day Spl : ਸੁਰੀਲੀ ਆਵਾਜ਼ ਅਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਕਰਮਜੀਤ ਅਨਮੋਲ

02 January, 2017 09:44:30 AM
ਜਲੰਧਰ— ਪੰਜਾਬੀ ਗਾਇਕ ਅਤੇ ਕਾਮੇਡੀ ਅਭਿਨੇਤਾ ਕਰਮਜੀਤ ਅਨਮੋਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 2 ਜਨਵਰੀ ਨੂੰ ਸੁਨਾਮਾ, ਜਿਲ੍ਹਾ ਸੰਗਰੂਰ 'ਚ ਹੋਇਆ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ ਹਨ। ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦਾ ਕਾਫੀ ਮਸ਼ਹੂਰ ਅਭਿਨੇਤਾ ਹੈ। ਉਨ੍ਹਾਂ ਨੇ 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਕੈਰੀ ਓਨ ਜੱਟਾਂ', 'ਸਿਰਫਿਰੇ', 'ਅਰਦਾਸ', 'ਦਿਲਦਾਰੀਆ', 'ਅੰਬਰਸਰੀਆ', 'ਜੱਟ ਜੇਮਸ ਬੌਂਡ', 'ਬਸਟ ਆਫ ਲੱਕ', 'ਬੰਬੂਕਾਟ' ਅਤੇ 'ਟਸ਼ਨ' ਆਦਿ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਸ਼ਹੂਰ ਗਾਣੇ ਵੀ ਗਾਏ ਹਨ, ਜਿਨ੍ਹਾਂ 'ਚੋਂ 'ਦਿਲਦਾਰਾ', 'ਯਾਰਾ ਵੇ 2', 'ਨੈਣ', 'ਤੇਰੇ ਟਿਲੇ ਤੋਂ', 'ਤੂੰ ਤੇ ਮੈਂ', 'ਤੇਰੇ ਬੋਲ', 'ਜੱਟ', 'ਅੱਖ ਨੀ ਲੱਗਦੀ', 'ਦਾਰੂ', 'ਦਿਲ ਨੱਚਦਾ', 'ਗੁਲਾਬੋ' ਅਤੇ 'ਪਿੰਡੋ ਬਾਹਰ' ਸਮੇਤ ਕਈ ਹੋਰ ਗਾਣਿਆਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।

Tags: ਕਰਮਜੀਤ ਅਨਮੋਲਜਨਮਦਿਨਪੰਜਾਬੀ ਇੰਡਸਟਰੀKaramjit Anmol birthday Punjabi industry