FacebookTwitterg+Mail

ਹਲਵਾਈ ਬਣ ਕੇ ਇਸ ਅਦਾਕਾਰ ਨੇ ਟੁੰਬਿਆ ਲੋਕਾਂ ਦਾ ਦਿਲ,ਪਛਾਣਨਾ ਹੋਇਆ ਸੀ ਔਖਾ

karamjit anmol happy birthday
02 January, 2018 08:01:11 AM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਤੇ ਸ਼ਾਨਦਾਰ ਕਾਮੇਡੀ ਨਾਲ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਕਰਮਜੀਤ ਅਨਮੋਲ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 2 ਜਨਵਰੀ 1975 ਨੂੰ ਸੁਨਾਮਾ, ਜਿਲ੍ਹਾ ਸੰਗਰੂਰ 'ਚ ਹੋਇਆ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka

ਉਨ੍ਹਾਂ ਨੂੰ  ਪੰਜਾਬੀ ਫਿਲਮਾਂ 'ਚ ਜ਼ਿਆਦਾਤਰ ਕਾਮੇਡੀ ਕਰਦੇ ਹੀ ਦੇਖਿਆ ਗਿਆ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰਾਂ 'ਚ ਕਰਮਜੀਤ ਅਨਮੋਲ  ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੇ 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਕੈਰੀ ਓਨ ਜੱਟਾਂ', 'ਸਿਰਫਿਰੇ', 'ਅਰਦਾਸ', 'ਦਿਲਦਾਰੀਆ', 'ਅੰਬਰਸਰੀਆ', 'ਜੱਟ ਜੇਮਸ ਬੌਂਡ', 'ਬਸਟ ਆਫ ਲੱਕ', 'ਬੰਬੂਕਾਟ' ਅਤੇ 'ਟਸ਼ਨ', 'ਮੰਜੇ ਬਿਸਤਰੇ' ਆਦਿ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਸ਼ਹੂਰ ਗੀਤਾਂ ਨੂੰ ਵੀ ਆਪਣੀ ਸੁਰੀਲੀ ਆਵਾਜ਼  'ਚ ਪਰੋਇਆ ਹੈ, ਜਿਨ੍ਹਾਂ 'ਚੋਂ 'ਦਿਲਦਾਰਾ', 'ਯਾਰਾ ਵੇ 2', 'ਨੈਣ', 'ਤੇਰੇ ਟਿਲੇ ਤੋਂ', 'ਤੂੰ ਤੇ ਮੈਂ', 'ਤੇਰੇ ਬੋਲ', 'ਜੱਟ', 'ਅੱਖ ਨੀ ਲੱਗਦੀ', 'ਦਾਰੂ', 'ਦਿਲ ਨੱਚਦਾ', 'ਗੁਲਾਬੋ' ਅਤੇ 'ਪਿੰਡੋ ਬਾਹਰ' ਸਮੇਤ ਕਈ ਹੋਰ ਗਾਣਿਆਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।

Punjabi Bollywood Tadka
ਦੱਸਣਯੋਗ ਹੈ ਕਿ 'ਮੰਜੇ ਬਿਸਤਰੇ' ਫਿਲਮ 'ਚ ਕਰਮਜੀਤ ਅਨਮੋਲ ਨੇ ਕਾਫੀ ਦਮਦਾਰ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਮੁੱਖ ਭੂਮਿਕਾ 'ਚ ਸਨ। ਇਸ ਤੋਂ ਇਲਾਵਾ ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਸਮੇਤ ਕਈ ਸਿਤਾਰੇ ਸਨ।

Punjabi Bollywood Tadka

ਇਸ ਫਿਲਮ 'ਚ ਕਮਜੀਤ ਅਨਮੋਲ ਨੇ ਇਕ ਹਲਵਾਈ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਉਨ੍ਹਾਂ ਨੇ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਸੀ। ਇਸ ਕਿਰਦਾਰ 'ਚ ਕਰਮਜੀਤ ਪਛਾਨਾ ਕਾਫੀ ਔਖਾ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karamjit AnmolHappy BirthdayJatt vs JaatSardar SaabCarry On JattaJatt JulietJihne Mera Dil LuteyaBest of Luck

Edited By

Sunita

Sunita is News Editor at Jagbani.