FacebookTwitterg+Mail

ਸ਼ਾਹਰੁਖ-ਸਲਮਾਨ ਦੀ ਆਨਸਕ੍ਰੀਨ ਮਾਂ ਦੀ ਅਜਿਹੀ ਹਾਲਤ ਦੇਖ ਹੋ ਜਾਓਗੇ ਹੈਰਾਨ

karan arjun
13 January, 2018 04:35:16 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਹਰ ਸਾਲ, ਹਰ ਮਹੀਨੇ ਫਿਲਮਾਂ ਬਣਦੀਆਂ ਹਨ ਪਰ ਕੁਝ ਅਜਿਹੀਆਂ ਫਿਲਮਾਂ ਵੀ ਹੁੰਦੀਆਂ ਹਨ, ਜੋ ਫੈਨਜ਼ ਦੇ ਦਿਲਾਂ 'ਚ ਡੂੰਘੀ ਛਾਪ ਛੱਡਦੀਆਂ ਹਨ। ਇਨ੍ਹਾਂ ਹਿੱਟ ਫਿਲਮਾਂ 'ਚ ਕਿਰਦਾਰ ਹਮੇਸ਼ਾ ਉਨ੍ਹਾਂ ਦੇ ਡਾਈਲਾਗਜ਼ ਕਰਕੇ ਜਾਣਿਆ ਜਾਂਦਾ ਹੈ। ਲੋਕ ਉਨ੍ਹਾਂ ਨੂੰ ਕਦੇ ਭੁੱਲ ਨਹੀਂ ਪਾਉਂਦੇ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਫਿਲਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਫਿਲਮ ਦਾ ਡਾਇਲਾਗ ਸੀ 'ਮੇਰੇ ਕਰਨ ਅਰਜੁਨ ਆਉਣਗੇ।' ਇਸ ਫਿਲਮ ਦਾ ਨਾਂ ਵੀ 'ਕਰਨ ਅਰੁਜਨ' ਸੀ ਤੇ ਇਹ ਫਿਲਮ ਸਾਲ 1995 'ਚ ਰਿਲੀਜ਼ ਹੋਈ ਸੀ।

PunjabKesari

ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਰੋਸ਼ਨ ਨੇ ਕੀਤਾ ਸੀ। ਉਸ ਸਮੇਂ ਇਹ ਫਿਲਮ 6 ਕਰੋੜ ਰੁਪਏ ਦੇ ਬਜਟ 'ਚ ਬਣਾਇਆ ਗਿਆ ਸੀ। ਇਸ ਫਿਲਮ ਦੀ ਕਮਾਈ 50 ਕਰੋੜ ਤੋਂ ਜ਼ਿਆਦਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਇਹ ਫਿਲਮ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਫਿਲਮ ਬਣੀ ਸੀ।

PunjabKesari

ਇਸ ਫਿਲਮ 'ਚ ਅਦਾਕਾਰਾ ਰਾਖੀ ਸੀ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਇਸ ਫਿਲਮ 'ਚ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਰਾਖੀ ਹੀ ਉਹ ਅਦਾਕਾਰਾ ਸੀ ਜਿਸ ਦੀ ਵਜ੍ਹਾ ਨਾਲ ਡਾਈਲਾਗ, ''ਮੇਰੇ ਕਰਨ ਅਰਜੁਨ ਆਉਣਗੇ'' ਅੱਜ ਵੀ ਲੋਕਾਂ ਦੀ ਜੁਬਾਨ 'ਤੇ ਹੁੰਦਾ ਹੈ।

PunjabKesari
ਦੱਸਣਯੋਗ ਹੈ ਕਿ ਉਸ ਸਮੇਂ ਰਾਖੀ ਤੇ ਅੱਜ ਦੀ ਰਾਖੀ 'ਚ ਕਾਫੀ ਬਦਲਾਅ ਆ ਚੁੱਕਿਆ ਹੈ। ਹੁਣ ਰਾਖੀ ਪਛਾਣਨਾ ਕਾਫੀ ਔਖਾ ਹੈ। ਪਹਿਲਾ ਉਨ੍ਹਾਂ ਦੀ ਖੂਬਸੂਰਤੀ ਤੇ ਅਦਾਕਾਰੀ ਦੇ ਲੋਕ ਦੀਵਾਨੇ ਹੋਇਆ ਕਰਦੇ ਸਨ ਉਥੇ ਹੀ ਅੱਜ ਉਨ੍ਹਾਂ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਚਿਹਰੇ 'ਤੇ ਉਦਾਸੀ ਤੁਸੀਂ ਸਾਫ ਦੇਖ ਸਕਦੇ ਹੋ ਤੇ ਛੋਟੇ ਵਾਲ ਵੀ ਜਿਵੇ ਕਿਸੇ ਬੀਮਾਰੀ ਨਾਲ ਉਭਰ ਕੇ ਆਏ ਹੋਣ।

PunjabKesari

ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਰਾਖੀ ਜੀ ਦਾ ਪੂਰਾ ਨਾਂ ਰਾਖੀ ਮਜੂਮਦਾਰ ਹੈ। ਉਨ੍ਹਾਂ ਨੇ 20 ਸਾਲ ਦੀ ਉਮਰ ਤੋਂ ਹੀ ਬੰਗਾਲੀ ਫਿਲਮ 'ਵਧੂ ਬਰਨ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਰੀਬ 200 ਫਿਲਮਾਂ 'ਚ ਕੰਮ ਕੀਤਾ ਹੈ।

PunjabKesari

ਰਾਖੀ ਦੀ ਪਹਿਲੀ ਬਾਲੀਵੁੱਡ ਫਿਲਮ 'ਜੀਵਨ ਮ੍ਰਿਤਿਉ' ਸੀ ਤੇ ਇਸ ਫਿਲਮ 'ਚ ਉਨ੍ਹਾਂ ਨੇ ਧਰਮਿੰਦਰ ਨਾਲ ਕੰਮ ਕੀਤਾ ਸੀ। ਰਾਖੀ ਨੂੰ ਕਈ ਵਾਰ ਫਿਲਮਾਂ ਲਈ ਪੁਰਸਕਾਰਾਂ ਨਾਲ ਵੀ ਨਵਾਜਿਆ ਗਿਆ ਹੈ। ਉਹ ਆਖਰੀ ਵਾਰ ਸਾਲ 2009 'ਚ ਬਾਲੀਵੁੱਡ ਫਿਲਮ 'ਕਲਾਸਮੇਟਸ' 'ਚ ਦੇਖਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਫਿਲਮ 'ਚ ਨਹੀਂ ਦੇਖਿਆ ਗਿਆ।


Tags: Karan ArjunSalman KhanShah Rukh KhanRakheeKajolMamta KulkarniAmrish PuriAashif Sheikh

Edited By

Sunita

Sunita is News Editor at Jagbani.