FacebookTwitterg+Mail

'ਏ ਦਿਲ ਹੈ ਮੁਸ਼ਕਿਲ' ਦਾ ਗਾਣਾ ਹੋਇਆ ਲੀਕ

    1/8
28 August, 2016 02:32:17 PM
ਮੁੰਬਈ— ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦਾ ਟਾਈਟਲ ਗਾਣਾ ਲੀਕ ਹੋ ਗਿਆ ਹੈ। ਫਿਲਮ ਦੇ ਡਾਇਰੈਕਟਰ ਕਰਨ ਜੌਹਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਫਿਲਮ ਦੇ ਟਾਈਟਲ ਗੀਤ ਦੀਆਂ ਪਹਿਲੀਆਂ ਦੋ ਲਾਈਨਾ ਲਿਖੀਆਂ ਮਿਲੀਆਂ, ਜਿਸ 'ਤੇ ਕਰਨ ਜੌਹਰ ਨੇ ਟਵੀਟ ਕਰਨ ਵਾਲੇ ਸ਼ੱਖਸ ਪੁੱਛਿਆ ਹੈ ਕਿ ਤੁਹਾਨੂੰ ਇਹ ਲਾਈਨਾ ਕਿੱਥੋ ਮਿਲੀਆਂ।
ਅਜੇ ਜ਼ਿਆਦਾ ਸਮੇਂ ਨਹੀਂ ਹੋਇਆ ਸੀ, ਜਦੋ ਬਾਲੀਵੁੱਡ ਦੇ ਬਾਦਸ਼ਾਹ ਅਤੇ ਨਿਰਦੇਸ਼ਕ ਕਰਨ ਜੌਹਰ ਦੇ ਚੰਗੇ ਦੋਸਤ ਸ਼ਾਹਰੁਖ ਖ਼ਾਨ ਨੇ ਖੁਦ ਫਿਲਮ ਦੇ ਸੰਗੀਤ ਦੀ ਤਾਰੀਫ ਕੀਤੀ ਸੀ ਪਰ ਕਰਨ ਨੇ ਟਵਿੱਟਰ ਅਕਾਉਂਟ 'ਤੇ ਫਿਲਮ ਦਾ ਟਾਈਟਲ ਗੀਤ ਆਉਣਾ ਫਿਲਮ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।
ਇਸ ਫਿਲਮ 'ਚ ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ, ਫਵਾਦ ਖ਼ਾਨ, ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ 'ਚ ਹਨ। ਇਹ ਫਿਲਮ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ 'ਚ ਰਹੀ ਹੈ। ਕਦੇ ਐਸ਼ਵਰਿਆ ਰਾਏ ਅਤੇ ਰਣਬੀਰ ਕਪੂਰ ਦੇ ਵਿਚਕਾਰ ਇੰਟੀਮੇਟ ਸੀਨ ਨੂੰ ਲੈ ਕੇ ਕਦੇ ਫਿਲਮ ਦੀ ਵੱਖ-ਵੱਖ ਸਪਾਟ ਕੀਤੀਆਂ ਗਈਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣੇ ਕਾਰਨ ਇਹ ਫਿਲਮ ਦੀ ਚਰਚਾ 'ਚ ਬਣੀ ਰਹੀ। ਇਸ ਫਿਲਮ ਦਾ ਨਿਰਮਾਣ ਧਰਮ ਪ੍ਰੋਡਕਸ਼ਨ ਕਰ ਰਿਹਾ ਹੈ।

Tags: ਕਰਨ ਜੌਹਰਰਣਬੀਰ ਕਪੂਰ ਐਸ਼ਵਰਿਆ ਰਾਏ ਬੱਚਨKaran Johar Ranbir Kapoor Aishwarya Rai Bachchan