FacebookTwitterg+Mail

ਕਰਨ ਜੌਹਰ ਬਣਾਉਣਗੇ 'ਸਟੂਡੈਂਟ ਆਫ ਦਿ ਈਅਰ' ਦਾ ਸੀਕਵਲ, ਨਜ਼ਰ ਆਵੇਗੀ ਇਹ ਅਭਿਨੇਤਰੀ

karan johar
20 February, 2017 11:24:35 AM
ਮੁੰਬਈ— ਬਾਲੀਵੁੱਡ ਮਸ਼ਹੂਰ ਨਿਰਮਾਤਾ ਕਰਨ ਜੌਹਰ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਨੂੰ ਲੈ ਕੇ ਆਪਣੀ ਸੁਪਰਹਿੱਟ ਫਿਲਮ 'ਸਟੂਡੈਂਟ ਆਫ ਦਿ ਈਅਰ' ਦਾ ਸੀਕਵਲ ਬਣਾ ਸਕਦੇ ਹਨ। ਇਸ ਫਿਲਮ 'ਚ ਮੁੱਖ ਭੂਮਿਕਾ ਲਈ ਟਾਈਗਰ ਸ਼ਰਾਫ ਦੀ ਚੋਣ ਕੀਤੀ ਗਈ ਹੈ। ਕਰਨ ਕਾਫ਼ੀ ਸਮੇਂ ਤੋਂ ਟਾਈਗਰ ਦੇ ਆਪੋਜ਼ਿਟ ਐਕਟ੍ਰੈੱਸ ਦੀ ਚੋਣ ਕਰਨ 'ਚ ਲੱਗੇ ਹੋਏ ਸਨ।
ਜ਼ਿਕਰਯੋਗ ਹੈ ਕਿ, ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਖਾਨ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ ਪਰ ਗੱਲ ਨਹੀਂ ਬਣੀ । ਹੁਣ ਚਰਚਾ ਹੈ ਕਿ ਇਸ ਫਿਲਮ 'ਚ ਸਾਰਾ ਖਾਨ ਨਹੀਂ ਸਗੋਂ ਦਿਸ਼ਾ ਪਟਾਨੀ ਨਜ਼ਰ ਆਵੇਗੀ, ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਨਜ਼ਰ ਆ ਚੁੱਕੀ ਹੈ। ਫਿਲਮ ਦੀ ਸ਼ੂਟਿੰਗ ਅਪ੍ਰੈਲ 'ਚ ਸ਼ੁਰੂ ਹੋਵੇਗੀ।

Tags: Karan JoharDisha PataniSara KhanTiger Shroffਕਰਨ ਜੌਹਰਦਿਸ਼ਾ ਪਟਾਨੀਸਾਰਾ ਖਾਨਟਾਈਗਰ ਸ਼ਰਾਫ