FacebookTwitterg+Mail

ਕਦੇ ਟਵਿੰਕਲ ਦੇ ਪਿਆਰ 'ਚ ਪਾਗਲ ਸੀ ਕਰਨ ਜੌਹਰ, 'ਲਗੇ ਰਹੋ ਮੁੰਨਾਭਾਈ' ਦੇਖ ਬਦਲਿਆ ਲੱਕੀ ਚਾਰਮ

karan johar
25 May, 2018 02:29:54 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕਰਨ ਜੌਹਰ ਦਾ ਅੱਜ ਜਨਮਦਿਨ ਹੈ। ਅੱਜ ਉਹ ਆਪਣਾ 46 ਵਾਂ ਜਨਮਦਿਨ ਮਨਾ ਰਹੇ ਹਨ। ਕਰਨ ਜੌਹਰ ਦਾ ਬਿੰਦਾਸ ਅੰਦਾਜ਼ ਸਭ ਤੋਂ ਵੱਖਰਾ ਹੈ। ਬਾਲੀਵੁਡ ਵਿਚ ਸਭ ਤੋਂ ਵਧੀਆ ਇੰਟਰਵਿਊ ਲੈਣ ਅਤੇ ਦੇਣ ਦਾ ਕੋਈ ਮੁਕਾਬਲਾ ਹੋਵੇ ਤਾਂ ਬਿਨ੍ਹਾਂ ਸ਼ੱਕ ਕਰਨ ਉਸ ਦੇ ਜੇਤੂ ਹੋਣਗੇ। ਕਰਨ ਜੌਹਰ ਨੇ ਬਾਲੀਵੁੱਡ ਨੂੰ 'ਕੁੱਛ-ਕੁੱਛ ਹੋਤਾ ਹੈ', 'ਕਭੀ ਖੁਸ਼ੀ ਕਭੀ ਗਮ' ਅਤੇ 'ਕਭੀ ਅਲਵਿਦਾ ਨਾ ਕਹਿਣਾ' ਵਰਗੀਆਂ ਕਈ ਫਿਲਮਾਂ ਦਿੱਤੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਤੇ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ।
Image result for Karan Johar
2006 ਵਿਚ ਕਰਨ ਜੌਹਰ ਨੂੰ ਪੋਲੈਂਡ ਵਿਚ ਮਿਸ ਵਰਲਡ ਪ੍ਰਤੀਯੋਗਤਾ ਦੀ ਜਿਊਰੀ ਵਿਚ ਸ਼ਾਮਿਲ ਕੀਤਾ ਗਿਆ ਸੀ। ਇਹ ਸਨਮਾਨ ਪਾਉਣ ਵਾਲੇ ਉਹ ਪਹਿਲੇ ਭਾਰਤੀ ਹਨ। ਕਰਨ ਜੌਹਰ 'ਤੇ ਕਿਤਾਬ ਲਿਖੀ ਜਾ ਚੁੱਕੀ ਹੈ ਜਿਸਦਾ ਨਾਮ ਹੈ 'ਅਨਸੂਟੇਬਲ ਬੁਆਏ'। ਜਿਸ 'ਚ ਕਰਨ ਦੀ ਜ਼ਿੰਦਗੀ ਦੇ ਕਈ ਰਾਜ਼ ਹਨ। ਇਕ ਵਾਰ ਕਰਨ ਜੌਹਰ ਨੇ ਕਿਹਾ ਸੀ,''ਜਦੋਂ ਮੈਂ ਬੱਚਾ ਸੀ, ਤਾਂ ਮੈਨੂੰ ਬਹੁਤ ਚੀਜ਼ਾਂ ਕੋਲੋਂ ਡਰ ਲੱਗਦਾ ਸੀ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਦੂੱਜੇ ਬੱਚਿਆਂ ਨਾਲੋਂ ਥੋੜ੍ਹਾ ਵੱਖਰਾ ਹਾਂ ਅਤੇ ਇਸ ਕਾਰਨ ਮੈਨੂੰ ਇਹ ਡਰ ਲੱਗਦਾ ਸੀ ਕਿ ਕਿਤੇ ਇਹ ਸੋਸਾਇਟੀ ਮੈਨੂੰ ਐਕਸੈਪਟ ਨਾ ਕਰੇ।''
Image result for karan johar twinkle khanna
ਮਸ਼ਹੂਰ ਡਾਇਰੈਕਟਰ ਕਰਨ ਜੌਹਰ ਦਾ ਮੰਨਣਾ ਹੈ ਕਿ ਉਹ ਇਕ ਫਲਾਪ ਐਕਟਰ ਹੈ। ਕਰਨ ਨੇ ਅਨੁਰਾਗ ਬਸੂ ਦੀ ਫਿਲਮ 'ਬਾਂਬੇ ਵੇਲਵੇਟ' ਨਾਲ ਆਪਣੇ ਅਭਿਨਏ ਦੀ ਸ਼ੁਰੂਆਤ ਕੀਤੀ ਸੀ ਪਰ ਫਿਲਮ ਫਲਾਪ ਰਹੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿਸੇ ਨੂੰ ਮੈਨੂੰ ਫਿਲਮ 'ਚ ਨਹੀਂ ਲੈਣਾ ਚਾਹੀਦਾ ਹੈ ਮੈਂ ਇਕ ਵੱਡਾ ਫਲਾਪ ਐਕਟਰ ਹਾਂ।

ਟਵਿੰਕਲ ਖੰਨਾ ਦੀ ਕਿਤਾਬ 'ਮਿਸੇਜ ਫਨੀਬੋਨਸ' ਦੀ ਲਾਂਚਿੰਗ 'ਤੇ ਕਰਨ ਨੇ ਦੱਸਿਆ ਸੀ ਕਿ ਟਵਿੰਕਲ ਅਜਿਹੀ ਲੜਕੀ ਸੀ, ਜਿਸ ਦੇ ਪਿਆਰ 'ਚ ਉਹ ਪਾਗਲ ਸੀ। ਇਸ ਵੇਲੇ ਉਹ ਦੋਵੇਂ ਬੋਰਡਿੰਗ ਸਕੂਲ 'ਚ ਇਕੱਠੇ ਪੜ੍ਹਦੇ ਸੀ। ਕਰਨ ਨੇ ਟਵਿੰਕਲ ਨੂੰ ਉਨ੍ਹਾਂ ਦਾ ਦਿਲ ਤੋੜਣ ਦਾ ਦੋਸ਼ੀ ਵੀ ਦੱਸਿਆ। ਕਰਨ ਮੁਤਾਬਕ ਟਵਿੰਕਲ ਨੇ ਉਨ੍ਹਾਂ ਦੀ ਪਹਿਲੀ ਫਿਲਮ 'ਕੁਛ-ਕੁਛ ਹੋਤਾ ਹੈ' 'ਚ ਕੰਮ ਕਰਨ ਤੋਂ ਮਨਾ ਕਰਕੇ ਉਨ੍ਹਾਂ ਦਾ ਦਿਲ ਤੋੜ ਦਿੱਤਾ ਸੀ।
Punjabi Bollywood Tadka
ਹਾਲ ਹੀ 'ਚ ਕਰਨ ਜੌਹਰ ਨੇ ਖੁਲਾਸਾ ਕੀਤਾ ਸੀ ਕਿ ਉਹ ਅਕਸਰ ਹੋਟਲ ਦੀਆਂ ਚੀਜ਼ਾਂ ਚੋਰੀ ਕਰਦੇ ਹਨ ਅਤੇ ਹੋਟਲ ਦੇ ਕਮਰੇ 'ਚ ਰੱਖੀ ਸ਼ੈਪੂ ਦੀ ਬੋਤਲ ਨੂੰ ਤਾਂ ਉਹ ਕਿਸੇ ਵੀ ਹਾਲਤ 'ਚ ਨਹੀਂ ਛੱਡਦੇ। ਕਰਨ ਜੌਹਰ ਪਹਿਲੇ 'ਕੇ' ਅੱਖਰ ਨੂੰ ਆਪਣੇ ਲਈ ਲੱਕੀ ਮੰਨਦੇ ਹਨ। ਉਨ੍ਹਾਂ ਦੀ ਪਹਿਲੀ ਫਿਲਮ ਦਾ ਨਾਮ ਵੀ 'ਕੇ' ਤੋਂ ਹੀ ਸ਼ੁਰੂ ਹੁੰਦਾ ਹੈ। ਜਦੋਂ ਉਨ੍ਹਾਂ ਦੀ ਫਿਲਮ 'ਲਗੇ ਰਹੋ ਮੁੰਨਾਭਾਈ' 'ਚ ਨਯੂਮੇਰਾਲੋਜੀ ਦਾ ਮਜ਼ਾਕ ਉੱਡਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਹੁਣ ਉਹ 'ਕੇ' ਅੱਖਰ ਨਾਲ ਹੀ ਆਪਣੇ ਪਰੋਜੈਕਟ ਸ਼ੁਰੂ ਨਹੀਂ ਕਰਨਗੇ।


Tags: Karan Johar BirthdayLage Raho Munna BhaiBombay VelvetKabhi Khushi Kabhie Gham

Edited By

Manju

Manju is News Editor at Jagbani.