FacebookTwitterg+Mail

ਰਣਬੀਰ-ਆਲੀਆ ਨੂੰ ਕਰਨ ਜੌਹਰ ਨੇ ਦਿੱਤੀ ਅਜਿਹੀ ਸਲਾਹ, ਹੋ ਸਕਦੈ ਕਰੋੜਾਂ ਦਾ ਨੁਕਸਾਨ

karan johar
18 June, 2018 05:29:20 PM

ਮੁੰਬਈ (ਬਿਊਰੋ)— ਅੱਜਕਲ ਆਲੀਆ ਭੱਟ ਦੇ ਰਣਬੀਰ ਕਪੂਰ ਨਾਲ ਇਸ਼ਕ ਦੇ ਚਰਚੇ ਬੇਹੱਦ ਸੁਰਖੀਆਂ ਬਟੋਰ ਰਹੇ ਹਨ। ਫਿਲਮ 'ਬ੍ਰਹਮਾਸਤਰ' ਨਾਲੋਂ ਵੱਧ ਇਨ੍ਹਾਂ ਦੋਹਾਂ ਦਾ ਅਫੇਅਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ 'ਚ ਆਲੀਆ ਨੂੰ ਬੇਟੀ ਵਾਂਗ ਮੰਨਣ ਵਾਲੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਉਨ੍ਹਾਂ ਅਤੇ ਰਣਬੀਰ ਨੂੰ ਸਲਾਹ ਦਿੱਤੀ ਹੈ ਕਿ ਉਹ ਭਵਿੱਖ 'ਚ ਕਿਸੇ ਵੀ ਕੰਪਨੀ ਲਈ ਇਕੱਠੇ ਵਿਗਿਆਪਣ ਨਾ ਕਰਨ। ਫਿਲਹਾਲ ਇਹ ਜੋੜੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਕੰਮ ਕਰ ਰਹੇ ਹਨ। Punjabi Bollywood Tadka

ਕਰਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਕਿਸੇ ਉਤਪਾਦ ਦਾ ਪ੍ਰਚਾਰ ਕਰਨ ਜਾਂ ਬ੍ਰਾਂਡ ਦਾ ਚਿਹਰਾ ਬਣਨ ਤੋਂ ਬਚੋ। ਸੂਤਰਾਂ ਦਾ ਕਹਿਣਾ ਹੈ ਕਿ ਕਰਨ ਨੂੰ ਫਿਲਮਾਂ ਨਾਲ ਜੁੜੀਆਂ ਚੰਗੀਆਂ-ਬੁਰੀਆਂ ਗੱਲਾਂ ਦਾ ਪਤਾ ਹੈ ਅਤੇ ਉਨ੍ਹਾਂ ਦੀ ਸਲਾਹ ਸਹੀ ਹੈ। ਫਿਲਹਾਲ 'ਬ੍ਰਹਮਾਸਤਰ' ਦੀ ਸ਼ੂਟਿੰਗ ਹੋ ਰਹੀ ਹੈ ਅਤੇ ਅਗਲੇ ਸਾਲ ਆਜ਼ਾਦੀ ਦਿਵਸ 'ਤੇ ਇਹ ਰਿਲੀਜ਼ ਹੋਵੇਗੀ। ਅਜਿਹੇ 'ਚ ਜੇਕਰ ਰਣਬੀਰ-ਆਲੀਆ ਹੁਣ ਤੋਂ ਵਿਗਿਆਪਣ 'ਚ ਇਕੱਠੇ ਦਿਖੇ ਤਾਂ ਲੋਕਾਂ ਦੀ ਦਿਲਚਸਪੀ ਫਿਲਮ ਦੇ ਆਉਣ ਤੱਕ ਘੱਟ ਹੋ ਸਕਦੀ ਹੈ।

Punjabi Bollywood Tadka

ਉੱਥੇ ਫਿਲਮ ਨੇੜੇ ਆਉਣ 'ਤੇ ਜੇਕਰ ਉਹ ਕਿਸੇ ਬ੍ਰਾਂਡ ਨਾਲ ਜੁੜਦੇ ਹਨ ਤਾਂ ਉਨ੍ਹਾਂ ਨੂੰ ਵੱਧ ਫੀਸ ਵੀ ਮਿਲੇਗੀ, ਜਿਸ ਤੋਂ ਬ੍ਰਾਂਡ ਅਤੇ ਫਿਲਮ ਦੋਹਾਂ ਨੂੰ ਫਾਇਦਾ ਹੀ ਹੋਵੇਗਾ।

Punjabi Bollywood Tadka


Tags: Karan JoharEndorsementAlia BhattRanbir KapoorBrahmastra

Edited By

Chanda Verma

Chanda Verma is News Editor at Jagbani.