FacebookTwitterg+Mail

B'DAY SPL : 'ਕੁਛ ਕੁਛ ਹੋਤਾ ਹੈ' ਨਾਲ ਕਰਨ ਜੌਹਰ ਨੇ ਕੀਤੀ ਸੀ ਆਪਣੇ ਕੈਰੀਅਰ ਦੀ ਸ਼ੁਰੂਆਤ

    1/6
25 May, 2017 11:36:21 AM

ਮੁੰਬਈ— ਮਸ਼ਹੂਰ ਫਿਲਮਮੇਕਰ ਅਤੇ ਅਭਿਨੇਤਾ ਕਰਨ ਜੌਹਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 25 ਮਈ 1972 ਨੂੰ ਪ੍ਰੋਡਿਊਸਰ ਯਸ਼ ਜੌਹਰ ਤੇ ਹੀਰੂ ਜੌਹਰ ਦੇ ਘਰ ਹੋਇਆ ਸੀ।

Punjabi Bollywood Tadka

ਕਰਨ ਜੌਹਰ ਫਿਲਮਮੇਕਰ ਤੋਂ ਇਲਾਵਾ ਸਕ੍ਰੀਨ ਰਾਇਟਰ, ਕੋਸਟ ਡਿਜ਼ਾਈਨਰ ਅਤੇ ਇੱਕ ਸ਼ਾਨਦਾਰ ਅਭਿਨੇਤਾ ਹੈ।

Punjabi Bollywood Tadka

ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਰਾਹੀਂ ਬਤੌਰ ਸਹਾਇਕ ਨਿਰਦੇਸ਼ਕ ਕੈਰੀਅਰ ਦੀ ਸ਼ੁਰੂਆਤ ਕਰਨ ਵਾਲਾ ਜੌਹਰ ਅੱਜ 44 ਸਾਲ ਦਾ ਹੋ ਚੁੱਕਾ ਹੈ।

Punjabi Bollywood Tadka

ਕਰਨ ਜੌਹਰ ਨੇ ਸਾਲ 1998 'ਚ ਰਿਲੀਜ਼ ਫਿਲਮ 'ਕੁਛ ਕੁਛ ਹੋਤਾ ਹੈ' ਨਾਲ ਡਾਇਰੈਕਸ਼ਨ ਦੀ ਦੁਨੀਆ 'ਚ ਕਦਮ ਰੱਖਿਆ ਸੀ।

Punjabi Bollywood Tadka

ਇਸ ਤੋਂ ਇਲਾਵਾ ਕਰਨ ਜੌਹਰ 'ਕਭੀ ਖੁਸ਼ੀ ਕਭੀ ਗਮ', 'ਕਭੀ ਅਲਵਿਦਾ ਨਾ ਕਹਿਣਾ' ਅਤੇ 'ਮਾਈ ਨੇਮ ਇਜ਼ ਖਾਨ' ਵਰਗੀਆਂ ਸ਼ਾਨਦਾਰ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।

Punjabi Bollywood Tadka
ਸਾਲ 2004 'ਚ ਆਪਣੇ ਪਿਤਾ ਯਸ਼ ਜੌਹਰ ਦੇ ਦਿਹਾਂਤ ਤੋਂ ਬਾਅਦ ਕਰਨ ਨੇ ਧਰਮਾ ਪ੍ਰੋਡਕਸ਼ਨ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਲਈ ਸੀ। ਬਤੌਰ ਪ੍ਰੋਡਿਊਸਰ ਉਨ੍ਹਾਂ ਦੀ ਲਿਸਟ 'ਚ 'ਕਲ ਹੋ ਨਾ ਹੋ', 'ਦੋਸਤਾਨਾ', 'ਆਈ ਹੇਟ ਲਵ ਸਟੋਰੀ', 'ਅਗਨੀਪਥ' ਅਤੇ 'ਯੇ ਜਵਾਨੀ ਹੈ ਦੀਵਾਨੀ' ਫਿਲਮਾਂ ਸ਼ਾਮਲ ਹਨ।


Tags: Karan Johar BirthdayKuch Kuch Hota Haiਕਰਨ ਜੌਹਰਜਨਮਦਿਨਕੁਛ ਕੁਛ ਹੋਤਾ ਹੈ