FacebookTwitterg+Mail

... ਤਾਂ ਇਸ ਕਾਰਨ ਕਰਨ ਜੌਹਰ ਨੇ ਅੱਜ ਤੱਕ ਨਹੀਂ ਖੇਡੀ ਹੋਲੀ?

karan johar holi disclosure
27 February, 2018 02:41:18 PM

ਮੁੰਬਈ(ਬਿਊਰੋ)— ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਨੇ ਖੁਲਾਸਾ ਕੀਤਾ ਹੈ ਕਿ ਹੋਲੀ ਦੇ ਤਿਓਹਾਰ 'ਤੇ ਉਹ ਰੰਗਾਂ ਨਾਲ ਖੇਡਣਾ ਕਿਉਂ ਪਸੰਦ ਨਹੀਂ ਕਰਦੇ ਹਨ। ਇਕ ਬਿਆਨ ਮੁਤਾਬਕ ਸਟਾਰ ਪਲੱਸ ਦੇ ਪ੍ਰੋਗਰਾਮ 'ਇੰਡਿਆਜ਼ ਨੈਕਸਟ ਸੁਪਰਸਟਾਰਜ਼' 'ਚ ਹੋਲੀ ਦੇ ਵਿਸ਼ੇਸ਼ ਪ੍ਰੋਗਰਾਮ ਦੀ ਸ਼ੂਟਿੰਗ ਕਰਨ ਦੌਰਾਨ ਕਰਨ ਨੇ ਉਨ੍ਹਾਂ ਘਟਨਾਵਾਂ ਦੇ ਬਾਰੇ 'ਚ ਦੱਸਿਆ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਅੱਜ ਵੀ ਹੋਲੀ ਖੇਡਣ ਤੋਂ ਡਰ ਲੱਗਦਾ ਹੈ। ਕਰਨ ਨੇ ਕਿਹਾ, ''ਜਦੋਂ ਮੈਂ 6-7 ਸਾਲ ਦਾ ਸੀ ਤਾਂ ਹੋਲੀ 'ਤੇ ਮੇਰੀ ਕਲੋਨੀ ਦੇ ਬੱਚੇ ਮੇਰੇ 'ਤੇ ਸਿਲਵਰ ਰੰਗ ਸੁੱਟਣ ਲਈ ਪਿੱਛੇ ਭੱਜ ਰਹੇ ਸਨ। ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮੈਂ ਡਿੱਗ ਗਿਆ ਤੇ ਮੈਨੂੰ ਸੱਟ ਲੱਗ ਗਈ। ਇਸ ਤੋਂ ਬਾਅਦ ਉਨ੍ਹਾਂ ਬੱਚਿਆਂ ਨਾਲ ਮੇਰੀ ਲੜ੍ਹਾਈ ਹੋ ਗਈ।''

Punjabi Bollywood Tadka
ਦੂਜੀ ਘਟਨਾ ਦੱਸਦੇ ਹੋਏ ਕਰਨ ਨੇ ਕਿਹਾ, ''ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 10 ਸਾਲ ਦੀ ਉਮਰ 'ਚ ਅਮਿਤ ਜੀ ਦੇ ਘਰ ਹੋਲੀ ਖੇਡਣ ਜਾਂਦਾ ਸੀ। ਇਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਹੋਲੀ ਤੋਂ ਇੰਨਾ ਕਿਉਂ ਡਰਦਾ ਹਾਂ।'' ਉਨ੍ਹਾਂ ਨੇ ਦੱਸਿਆ, ''ਅਭਿਸ਼ੇਕ ਉਸੇ ਸਮੇਂ ਕਮਰੇ 'ਚੋਂ ਬਾਹਰ ਆਏ ਤੇ ਮੈਨੂੰ ਚੁੱਕ ਕੇ ਰੰਗ ਨਾਲ ਭਰੇ ਪਾਣੀ ਦੇ ਪੂਲ 'ਚ ਸੁੱਟ ਦਿੱਤਾ। ਹੋਲੀ ਲਈ ਮੇਰਾ ਪਿਆਰ ਉਸੇ ਸਮੇਂ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਕਦੇ ਹੋਲੀ ਨਹੀਂ ਖੇਡੀ।


Tags: Karan JoharHoliAmitabh BachchanAbhishek BachchanIndias Next Superstars ਕਰਨ ਜੌਹਰਖੁਲਾਸਾ

Edited By

Chanda Verma

Chanda Verma is News Editor at Jagbani.