FacebookTwitterg+Mail

ਕਰਨ ਜੌਹਰ ਨੇ ਸ਼ੇਅਰ ਕੀਤਾ 'ਬਾਹੂਬਲੀ' ਦੇ ਇਸ ਅਭਿਨੇਤਾ ਦੀ ਫਿਲਮ ਦਾ ਪੋਸਟਰ

    1/4
04 December, 2016 05:33:07 PM
ਮੁੰਬਈ— ਇੰਡੀਅਨ ਨੇਵੀ ਡੇਅ ਮੌਕੇ ਧਰਮਾ ਪ੍ਰੋਡਕਸ਼ਨ ਤੇ ਕਰਨ ਜੌਹਰ ਨੇ ਟਵਿਟਰ 'ਤੇ ਫਿਲਮ 'ਦਿ ਗਾਜ਼ੀ ਅਟੈਕ' ਦਾ ਪੋਸਟਰ ਜਾਰੀ ਕੀਤਾ। ਇਸ ਫਿਲਮ 'ਚ ਅਭਿਨੇਤਾ ਰਾਣਾ ਦੱਗੂਬਾਤੀ ਤੇ ਤਾਪਸੀ ਪਨੂੰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਰਨ ਜੌਹਰ ਨੇ ਟਵੀਟ ਕੀਤਾ, 'ਫਿਲਮ 'ਦਿ ਗਾਜ਼ੀ ਅਟੈਕ' 17 ਫਰਵਰੀ 2017 ਨੂੰ ਥਿਏਟਰ 'ਚ ਰਿਲੀਜ਼ ਹੋਵੇਗੀ। ਇਸ ਗੱਲ ਲਈ ਰੋਮਾਂਚਿਤ ਹਾਂ।' ਕਰਨ ਨੇ ਹੈਸ਼ਟੈਗ 'ਚ ਬਾਕੀ ਪ੍ਰੋਡਿਊਸਰਾਂ ਨੂੰ ਵੀ ਟੈਗ ਕੀਤਾ ਹੈ।
ਇਸ ਤੋਂ ਪਹਿਲਾਂ ਕਰਨ ਜੌਹਰ 'ਬਾਹੂਬਲੀ' ਤੇ 'ਲੰਚ ਬਾਕਸ' ਦਾ ਨਿਰਮਾਣ ਵੀ ਕਰ ਚੁਕੇ ਹਨ। ਫਿਲਮ 'ਦਿ ਗਾਜ਼ੀ ਅਟੈਕ' ਹਿੰਦੀ, ਤਾਮਿਲ ਤੇ ਤੇਲਗੂ 'ਚ ਬਣਨ ਵਾਲੀ ਹੈ। ਕਰਨ ਜੌਹਰ ਨੇ ਇਹ ਫਿਲਮ ਏ. ਏ. ਫਿਲਮਜ਼, ਮੈਟਿਨੀ ਐਂਟਰਟੇਨਮੈਂਟ ਤੇ ਪੀ. ਵੀ. ਪੀ. ਸਿਨੇਮਾ ਨਾਲ ਮਿਲ ਕੇ ਬਣਾਈ ਗਈ ਹੈ। ਫਿਲਮ ਦੀ ਰਿਲੀਜ਼ ਡੇਟ 17 ਫਰਵਰੀ 2017 ਤੈਅ ਕੀਤੀ ਗਈ ਹੈ।

Tags: ਕਰਨ ਜੌਹਰ Karan Johar ਰਾਣਾ ਦੱਗੂਬਾਤੀ Rana Daggubati ਦਿ ਗਾਜ਼ੀ ਅਟੈਕ The Ghazi Attack