ਮੁੰਬਈ— ਫਿਲਮਕਾਰ ਕਰਨ ਜੌਹਰ ਦੇ ਮੁਤਾਬਕ ਉਹ ਆਪਣੇ ਜੁੜਵਾ ਬੱਚਿਆਂ ਦੀ ਤਸਵੀਰ ਜਲਦੀ ਸਾਂਝੀ ਕਰਨਗੇ ਪਰ ਸਹੀ ਸਮਾਂ ਆਉਣ 'ਤੇ। ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਖੂਬਸੂਰਤ ਬੱਚਿਆਂ ਦੀ ਤਸਵੀਰ ਸਾਰਿਆਂ ਨਾਲ ਸਾਂਝੀ ਕਰਨ ਲਈ ਬੇਚੈਨ ਹਾਂ ਪਰ ਸਹੀ ਸਮੇਂ 'ਤੇ। ਮੈਨੂੰ ਉਮੀਦ ਹੈ ਕਿ ਮੈਂ ਜਲਦੀ ਹੀ ਸਾਰਿਆਂ ਨਾਲ ਇਸ ਨੂੰ ਸਾਂਝਾ ਕਰਾਂਗਾ।'' ਕਰਨ ਜੌਹਰ ਨੇ ਸਰੋਗੇਸੀ ਰਾਹੀਂ ਜੰਮੇ ਆਪਣੇ ਜੁੜਵਾ ਬੱਚਿਆਂ ਯਸ਼ ਅਤੇ ਰੂਹੀ ਦੇ ਜਨਮ ਦੀ ਜਾਣਕਾਰੀ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਤੀ ਸੀ।