FacebookTwitterg+Mail

ਕਰਨ ਮਹਿਰਾ ਦੀ ਪਤਨੀ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਇਹ ਖਾਸ ਤਸਵੀਰਾਂ

    1/12
30 May, 2017 12:50:41 PM
ਨਵੀਂ ਦਿੱਲੀ— ਲੋਕਪ੍ਰਿਯ ਟੀ. ਵੀ. ਅਭਿਨੇਤਾ ਕਰਨ ਮਹਿਰਾ ਦੀ ਖੂਬਸੂਰਤ ਪਤਨੀ ਨਿਸ਼ਾ ਰਾਵਲ ਮਾਂ ਬਣਨ ਵਾਲੀ ਹੈ। ਉਹ ਇਨ੍ਹੀ ਦਿਨੀਂ ਆਪਣੀ ਗਰਭ ਅਵਸਥਾ ਦੇ ਅੰਤਿਮ ਤਿਮਾਹੀ 'ਚ ਹੈ ਅਤੇ ਕਦੇ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਉਸ ਦੇ ਕਰੀਬੀ ਦੋਸਤਾਂ ਨੇ ਨਿਸ਼ਾ ਲਈ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਉਹ ਪੀਚ ਕਲਰ ਦੀ ਡ੍ਰੈੱਸ 'ਚ ਬੇਬੀ ਬੰਪ ਨਾਲ ਬੇਹੱਦ ਕਿਊਟ ਨਜ਼ਰ ਆ ਰਹੀ ਸੀ। ਨਿਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਦੀ ਤਸਵੀਰ ਨੂੰ ਸ਼ੇਅਰ ਕਰ ਕੇ ਆਪਣੇ ਚਾਹੁੰਣ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਗਰਭਵਤੀ ਹੈ।
ਬੀਤੇ ਐਤਵਾਰ ਨੂੰ ਇਸ ਖੂਬਸੂਰਤ ਅਭਿਨੇਤਰੀ ਨੇ ਦੋ ਖੂਬਸੂਰਤ ਤਸਵੀਰਾਂ ਦਾ ਕੋਲਾਜ ਬਣਾ ਕੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਦੋ ਤਸਵੀਰਾਂ ਦੇ ਇਸ ਕੋਲਾਜ ਦੀ ਇੱਕ ਤਸਵੀਰ 'ਚ ਨਿਸ਼ਾ ਨੇ ਆਪਣੇ ਪਤੀ ਕਰਨ ਮਹਿਰਾ ਨੂੰ ਗਲੇ ਨਾਲ ਲਾ ਕੇ ਰੱਖਿਆ ਹੋਇਆ ਹੈ। ਦੂਜੇ 'ਚ ਉਹ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਅਜਿਹਾ ਆਖਿਆ ਜਾ ਸਕਦਾ ਹੈ ਕਿ ਨਿਸ਼ਾ ਆਪਣੀ ਪ੍ਰੈਗਨੇਂਸੀ ਦੇ ਸਫਰ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਨਿਸ਼ਾ ਦੇ ਪਤੀ ਕਰਨ ਮਹਿਰਾ ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਰਿਸ਼ਤਾ ਕਿਯਾ ਕਹਿਲਤਾ' 'ਚ ਨੈਤਿਕ ਦਾ ਕਿਰਦਾਰ ਨਿਭਾਉਂਦਾ ਸੀ। ਕੁਝ ਦਿਨ ਪਹਿਲਾ ਹੀ ਸਟਾਰ ਪਲੱਸ ਦੇ ਸੀਰੀਅਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ 'ਬਿੱਗ ਬੌਸ' ਦੇ ਸੀਜ਼ਨ 10 'ਚ ਸੈਲੀਬ੍ਰਿਟੀ ਪ੍ਰਤੀਯੋਗੀ ਦੇ ਤੌਰ 'ਤੇ ਨਜ਼ਰ ਆਏ ਸਨ।

Tags: Karan MehraNisha Rawalbaby showerinstagramਕਰਨ ਮਹਿਰਾਨਿਸ਼ਾ ਰਾਵਲ ਬੇਬੀ ਸ਼ਾਵਰ