FacebookTwitterg+Mail

'ਨੈਤਿਕ' ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਆਪਣੇ ਨਵਜੰਮੇ ਬੱਚੇ ਦੀ ਤਸਵੀਰ

karan mehra and nisha rawal
24 June, 2017 02:48:57 PM

ਮੁੰਬਈ— ਟੀ ਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ 'ਨੈਤਿਕ' ਦਾ ਕਿਰਦਾਰ ਨਿਭਾਉਣ ਵਾਲੇ ਕਰਨ ਮਿਹਰਾ ਹਾਲ ਹੀ 'ਚ ਇਕ ਬੇਟੇ ਦੇ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਨੇ ਆਪਣੇ 11 ਦਿਨ ਦੇ ਬੇਟੇ ਕਾਵਿਸ਼ ਦੀ ਫੋਟੋ ਇੰਸਟਾਗਰਾਮ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਬੇਟਾ ਇਕ ਵਾਂਸ ਦੀ ਟੋਕਰੀ 'ਚ ਆਰਾਮ ਨਾਲ ਲੇਟਿਆ ਨਜ਼ਰ ਆ ਰਿਹਾ ਹੈ। ਨਿਸ਼ਾ ਨੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ''14th of June 2017, we were touched by an angel in the form of a baby boy. We now call him & introduce to you "KAVISH MEHRA". Our joy would be incomplete without sharing this blessed news with you. 3 fold love from the 3 of us.''

Punjabi Bollywood Tadka

ਜਾਣਾਕਾਰੀ ਮੁਤਾਬਕ ਇਹ ਕਰਨ ਅਤੇ ਨਿਸ਼ਾ ਦਾ ਪਹਿਲਾ ਬੱਚਾ ਹੈ। ਕਰਨ ਅਤੇ ਨਿਸ਼ਾ ਨੇ ਇਕ-ਦੂਜੇ ਨੂੰ 6 ਸਾਲ ਤੱਕ ਡੇਟ ਕੀਤਾ ਅਤੇ ਫਿਰ ਨਵੰਬਰ 2012 'ਚ ਵਿਆਹ ਕਰ ਲਿਆ ਸੀ। 'ਬਿੱਗ ਬੌਸ-10' ਦੇ ਮੁਕਾਬਲੇਬਾਜ਼ ਰਹੇ ਕਰਨ ਫਿਲਹਾਲ 'ਖਟਮਲੇ ਇਸ਼ਕ' 'ਚ ਨਜ਼ਰ ਆ ਰਹੇ ਹਨ। ਗੱਲ ਜੇਕਰ ਨਿਸ਼ਾ ਦੀ ਕਰੀਏ ਤਾਂ ਉਹ ਅੱਜ-ਕੱਲ ਬ੍ਰੇਕ 'ਤੇ ਹੈ। ਨਿਸ਼ਾ ਪਹਿਲੇ 'ਮੈਂ ਲਕਸ਼ਮੀ ਤੇਰੇ ਆਂਗਨ ਕੀ' (2012), 'ਆਨੇ ਵਾਲਾ ਪਲ' (2007) 'ਚ ਕੰਮ ਕਰ ਚੁੱਕੀ ਹੈ।

Punjabi Bollywood Tadka
ਕਰਨ ਅਤੇ ਨਿਸ਼ਾ ਰਿਐਲਿਟੀ ਸ਼ੋਅ 'ਨੱਚ ਬਲੀਏ' (2012-13) 'ਚ ਇੱਕਠੇ ਨਜ਼ਰ ਆ ਚੁੱਕੇ ਹਨ। ਨਿਸ਼ਾ ਕੁਝ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।  'ਰਫੂ ਚੱਕਰ' (2008), 'ਹੱਸਤੇ-ਹੱਸਤੇ' (2008), 'ਜੈਕ ਐਂਡ ਝੋਲ' (2010), 'ਟੀਮ ਡਿਕ ਹੈਰੀ ਰਾਕ ਅਗੇਨ' (2011) 'ਚ ਵੀ ਨਿਸ਼ਾ ਨਜ਼ਰ ਆ ਚੁੱਕੀ ਹੈ।


Tags: TV CelebrityKaran MehraNisha RawalKavishਯੇ ਰਿਸ਼ਤਾ ਕਿਆ ਕਹਿਲਾਤਾ ਹੈਨਿਸ਼ਾ ਰਾਵਲ