FacebookTwitterg+Mail

ਕਰਨ ਪਟੇਲ ਦੀ ਇਹ 'ਦੀਵਾਲੀ ਹੋਵੇਗੀ ਬੇਬੀਵਾਲੀ', ਇਸ ਅੰਦਾਜ਼ 'ਚ ਦਿੱਤੀ ਖੁਸ਼ਖਬਰੀ

karan patel
18 May, 2018 12:24:19 PM

ਮੁੰਬਈ (ਬਿਊਰੋ)— 'ਯੇ ਹੈ ਮੁਹੱਬਤੇਂ' ਦਾ ਅਭਿਨੇਤਾ ਕਰਨ ਪਟੇਲ ਅਤੇ ਉਸਦੀ ਪਤਨੀ ਅੰਕਿਤਾ ਭਾਰਗਵ ਇਕ ਨੰਨ੍ਹੇ ਮਹਿਮਾਨ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕਰਨ ਪਟੇਲ ਦੀ ਪਤਨੀ ਪ੍ਰੈਗਨੈਂਟ ਹੈ ਅਤੇ ਇਸ ਸਾਲ ਦੇ ਨਵੰਬਰ ਤੱਕ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ। ਆਪਣੀ ਇਸ ਖੁਸ਼ੀ ਨੂੰ ਫੈਨਜ਼ ਵਿਚਕਾਰ ਸ਼ੇਅਰ ਕਰਦੇ ਹੋਏ ਕਰਨ ਪਟੇਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਰਨ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਇਹ ਦੀਵਾਲੀ ਹੋਵੇਗੀ ਬੇਬੀਵਾਲੀ''।

 

A post shared by Karan Patel (@karan9198) on

ਦੱਸਣਯੋਗ ਹੈ ਕਿ ਸਾਲ 2015 'ਚ ਅੰਕਿਤਾ ਅਤੇ ਕਰਨ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਹਨ। ਕਰਨ ਪਟੇਲ ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' 'ਚ ਰਮਨ ਭੱਲਾ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਸ਼ੋਅ 'ਚ ਉਨ੍ਹਾਂ ਦੇ ਆਪੋਜ਼ਿਟ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਦੋਵਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: Karan Patel Ankita Bhargava Diwali Baby Ye Hai Mohabbatein Tv Actor

Edited By

Kapil Kumar

Kapil Kumar is News Editor at Jagbani.