FacebookTwitterg+Mail

ਦੂਜੀ ਪਤਨੀ ਨੂੰ ਧੋਖਾ ਦੇਣ 'ਤੇ ਐਕਟਰ ਨੇ ਖਾਧਾ ਸੀ ਥੱਪੜ, ਬਿਪਾਸ਼ਾ ਨਾਲ ਕਰ ਚੁੱਕੈ ਤੀਜਾ ਵਿਆਹ

karan singh grover birthday
23 February, 2018 01:19:42 PM

ਮੁੰਬਈ(ਬਿਊਰੋ)— ਐਕਟਰ ਕਰਨ ਸਿੰਘ ਗਰੋਵਰ ਅੱਜ 36 ਸਾਲ ਦੇ ਹੋ ਗਏ ਹਨ। 23 ਫਰਵਰੀ, 1982 ਨੂੰ ਜਨਮੇ ਕਰਨ ਨੇ ਆਪਣਾ ਜਨਮਦਿਨ ਪਤਨੀ ਬਿਪਾਸ਼ਾ ਬਾਸੂ ਨਾਲ ਗੋਆ 'ਚ ਮਨਾਇਆ। ਜਨਮਦਿਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ। ਅੱਜ ਅਸੀਂ ਇਸ ਮੌਕੇ 'ਤੇ ਕਰਨ ਸਿੰਘ ਗਰੋਵਰ ਦੀ ਜ਼ਿੰਦਗੀ ਦੇ ਕੁਝ ਕਿੱਸੇ ਦੱਸਣ ਜਾ ਰਹੇ ਹਾਂ। ਕਰਨ ਸਿੰਘ ਗਰੋਵਰ ਨੇ 2016 'ਚ ਬਿਪਾਸ਼ਾ ਬਾਸੂ ਨਾਲ ਤੀਜਾ ਵਿਆਹ ਕੀਤਾ ਹੈ। ਇਸ ਤੋਂ ਪਹਿਲਾਂ ਉਹ ਦੋ ਵਿਆਹ ਕਰ ਚੁੱਕੇ ਸਨ। ਕਰਨ ਦਾ ਪਹਿਲਾ ਵਿਆਹ 2008 'ਚ ਟੀਵੀ ਅਦਾਕਾਰਾ ਸ਼ਰਧਾ ਨਿਗਮ ਨਾਲ ਹੋਇਆ ਸੀ ਪਰ ਕਰਨ ਦਾ ਮਨ ਹਮੇਸ਼ਾ ਦੂਜੀਆਂ ਲੜਕੀਆਂ ਲੱਗਾ ਰਹਿੰਦਾ ਸੀ। ਸ਼ਰਧਾ ਨੇ ਕਈ ਵਾਰ ਕਰਨ ਨੂੰ ਧੋਖਾ ਦਿੰਦੇ ਹੋਏ ਵੀ ਫੜਿਆ।

Punjabi Bollywood Tadka

ਚਰਚਾ ਸੀ ਕਿ ਕਰਨ ਸਿੰਘ ਗਰੋਵਰ ਦਾ ਅਫੇਅਰ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੀ ਕੋਰੀਓਗਰਾਫਰ ਨਿਕੋਲ ਨਾਲ ਸੀ। 10 ਮਹੀਨੇ ਦੇ ਇਸ ਵਿਆਹ 'ਚ ਕਰਨ ਕਦੇ ਵੀ ਸ਼ਰਧਾ ਲਈ ਵਫਾਦਾਰ ਨਹੀਂ ਹੋਏ। ਆਖਿਰਕਾਰ ਸ਼ਰਧਾ ਨੇ ਕਰਨ ਤੋਂ ਤਲਾਕ ਲੈਣ ਦਾ ਫੈਸਲਾ ਕੀਤਾ ਤੇ ਉਨ੍ਹਾਂ ਤੋਂ ਵੱਖ ਹੋ ਗਈ। ਤਲਾਕ ਤੋਂ ਬਾਅਦ ਕਰਨ ਇਕ ਸਮੇਂ ਦੋ ਲੜਕੀਆਂ ਨੂੰ ਡੇਟ ਕਰਨ ਲੱਗੇ। ਇਕ ਸੀ ਕੋਰੀਓਗਰਾਫਰ ਨਿਕੋਲ ਤੇ ਦੂਜੀ ਸੀ ਜੈਨੀਫਰ ਵਿੰਗੇਟ। ਉਸ ਸਮੇਂ ਕਰਨ ਟੀਵੀ ਸੀਰੀਅਲ 'ਦਿਲ ਮਿਲ ਗਏ' 'ਚ ਜੈਨੀਫਰ ਦੇ ਸਹਿ-ਅਦਾਕਾਰ ਸਨ। ਕਰਨ ਨੇ ਜਨਤਕ ਤੌਰ 'ਤੇ ਵੀ ਨਿਕੋਲ ਨਾਲ ਪਿਆਰ ਕਰਨ ਦੀ ਗੱਲ ਕਬੂਲ ਕੀਤੀ ਸੀ।

Punjabi Bollywood Tadka

ਨਿਕੋਲ ਨਾਲ ਬ੍ਰੇਕਅੱਪ ਤੋਂ ਬਾਅਦ ਕਰਨ ਨੇ ਜੈਨੀਫਰ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਸਾਲ 2012 'ਚ ਕਰਨ ਨੇ ਜੈਨੀਫਰ ਨਾਲ ਵਿਆਹ ਕਰ ਲਿਆ ਪਰ ਕਰਨ, ਜੈਨੀਫਰ ਲਈ ਵੀ ਕਦੇ ਲਾਇਲ ਨਹੀਂ ਹੋ ਸਕੇ। ਕੁਝ ਮਹੀਨੇ ਬੀਤਦੇ ਹੀ ਕਰਨ ਨੇ ਜੈਨੀਫਰ ਨੂੰ ਵੀ ਧੋਖਾ ਦੇਣਾ ਸ਼ੁਰੂ ਕਰ ਦਿੱਤਾ। ਇਕ ਵਾਰ ਤਾਂ ਜੈਨੀਫਰ ਨੇ 'ਦਿਲ ਮਿਲ ਗਏ' ਦੇ ਸੈੱਟ 'ਤੇ ਕਰਨ ਨੂੰ ਕਿਸੇ ਲੜਕੀ ਨਾਲ ਫੜ੍ਹ ਲਿਆ ਤੇ ਉੱਥੇ ਸਾਰਿਆ ਸਾਹਮਣੇ ਥੱਪੜ ਮਾਰ ਦਿੱਤਾ। ਮੀਡੀਆ ਰਿਪੋਰਟਸ ਮੁਤਾਬਕ ਇਸ ਤੋਂ ਬਾਅਦ ਜੈਨੀਫਰ ਤੇ ਕਰਨ ਨੇ ਇਕ ਮਹੀਨੇ ਤੱਕ ਇਕ-ਦੂਜੇ ਨਾਲ ਗੱਲ ਨਹੀਂ ਕੀਤੀ।

Punjabi Bollywood Tadka

ਸੀਰੀਅਲ ਕਰਦੇ-ਕਰਦੇ ਕੁਝ ਸਮੇਂ ਬਾਅਦ ਕਰਨ ਨੂੰ ਫਿਲਮਾਂ 'ਚ ਕੰਮ ਮਿਲਣ ਲੱਗਾ। ਉਨ੍ਹਾਂ ਦੀ ਪਹਿਲੀ ਫਿਲਮ 'ਅਲੋਨ' ਸੀ। ਇਸ ਫਿਲਮ 'ਚ ਕਰਨ ਨੇ ਬਿਪਾਸ਼ਾ ਬਾਸੂ ਨਾਲ ਕੰਮ ਕੀਤਾ ਸੀ। ਫਿਲਮ 'ਚ ਕਰਨ ਤੇ ਬਿਪਾਸ਼ਾ ਦੇ ਕਈ ਸਾਰੇ ਇੰਟੀਮੇਟ ਸੀਨ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਕਰਨ ਨੂੰ ਬਿਪਾਸ਼ਾ ਨਾਲ ਪਿਆਰ ਹੋ ਗਿਆ, ਜਿਸ ਕਾਰਨ ਜੈਨੀਫਰ ਦੀ ਕਰਨ ਨਾਲ ਰੋਜ਼ਾਨਾ ਲੜਾਈ ਹੋਣ ਲੱਗੀ। ਸਾਲ 2016 'ਚ ਜੈਨੀਫਰ ਨੇ ਕਰਨ ਨੂੰ ਤਲਾਕ ਦੇ ਦਿੱਤਾ ਤੇ ਆਪਣੇ ਤੋਂ 4 ਸਾਲ ਵੱਡੀ ਬਿਪਾਸ਼ਾ ਬਾਸੂ ਨਾਲ ਵਿਆਹ ਕਰ ਲਿਆ। 

Punjabi Bollywood Tadka


Tags: Karan Singh GroverBirthdayJennifer WingetBipasha BasuShraddha NigamAloneDill Mill Gayye

Edited By

Chanda Verma

Chanda Verma is News Editor at Jagbani.