FacebookTwitterg+Mail

ਕਰਨ ਸਿੰਘ ਦੀ ਪਹਿਲੀ ਪਤਨੀ ਨੇ ਬਦਲੀ ਆਪਣੀ ਲੁੱਕ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਇਹ ਤਸਵੀਰਾਂ

    1/12
04 December, 2016 10:33:39 PM
ਮੁੰਬਈ— ਬਿਪਾਸ਼ਾ ਬਸੂ ਦੇ ਪਤੀ ਕਰਨ ਸਿੰਘ ਗਰੋਵਰ ਦੀ ਪਹਿਲੀ ਪਤਨੀ ਸ਼ਰਧਾ ਨਿਗਮ ਪੂਰੀ ਤਰ੍ਹਾਂ ਨਾਲ ਆਪਣਾ ਮੇਕਓਵਰ ਕਰਵਾ ਚੁਕੀ ਹੈ। ਜੀ ਹਾਂ, ਲੰਮੇ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਸ਼ਰਧਾ ਹੁਣ ਫੈਸ਼ਨ ਡਿਜ਼ਾਈਨਰ ਬਣ ਚੁਕੀ ਹੈ ਤੇ ਉਹ ਖੁਦ ਮਯੰਕ ਐਂਡ ਸ਼ਰਧਾ ਨਿਗਮ ਦੇ ਨਾਂ ਨਾਲ ਫੈਸ਼ਨ ਲਾਈਨ ਚਲਾਉਂਦੀ ਹੈ। ਹਾਲ ਹੀ 'ਚ ਸ਼ਰਧਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਤਾਂ ਸ਼ਰਧਾ ਬੌਬ ਕੱਟ 'ਚ ਦਿਖਾਈ ਦੇ ਰਹੀ ਹੈ।
ਸ਼ਰਧਾ ਨਿਗਮ ਟੀ. ਵੀ. ਅਭਿਨੇਤਰੀ ਹੈ, ਜੋ ਹੁਣ ਫੈਸ਼ਨ ਡਿਜ਼ਾਈਨਰ ਬਣ ਚੁਕੀ ਹੈ। ਇੰਦੌਰ ਨਾਲ ਸਬੰਧ ਰੱਖਣ ਵਾਲੀ ਸ਼ਰਧਾ ਆਪਣੇ ਟੀ. ਵੀ. ਕਿਰਦਾਰ ਲਈ ਅੱਜ ਵੀ ਲੋਕਾਂ ਵਿਚਾਲੇ ਯਾਦ ਕੀਤੀ ਜਾਂਦੀ ਹੈ। ਸ਼ਰਧਾ ਨੇ ਆਪਣਾ ਟੀ. ਵੀ. ਡੈਬਿਊ ਸੀਰੀਅਲ 'ਚੂੜੀਆਂ' ਨਾਲ ਕੀਤਾ ਸੀ। ਬਾਅਦ 'ਚ ਉਸ ਨੇ 'ਮਾਨੋ ਯਾ ਨਾ ਮਾਨੋ', 'ਕਹਾਣੀ ਘਰ-ਘਰ ਕੀ' ਤੇ 'ਕ੍ਰਿਸ਼ਣਾ-ਅਰਜੁਨ' ਵਰਗੇ ਸ਼ੋਅਜ਼ ਕੀਤੇ।
ਕਰਨ ਸਿੰਘ ਗਰੋਵਰ ਤੇ ਸ਼ਰਧਾ ਨਿਗਮ ਨੇ ਸਾਲ 2008 'ਚ ਵਿਆਹ ਕਰਵਾਇਆ ਸੀ। 10 ਮਹੀਨਿਆਂ ਬਾਅਦ ਹੀ ਸਾਲ 2009 'ਚ ਦੋਵਾਂ ਦਾ ਤਲਾਕ ਹੋ ਗਿਆ। ਦਸੰਬਰ 2012 'ਚ ਸ਼ਰਧਾ ਨੇ ਮਯੰਕ ਆਨੰਦ ਨਾਲ ਵਿਆਹ ਕਰਵਾ ਲਿਆ। ਉਧਰ ਸ਼ਰਧਾ ਦੇ ਪਹਿਲੇ ਪਤੀ ਕਰਨ ਨੇ ਜੈਨੀਫਰ ਵਿੰਗੇਟ ਨਾਲ ਵਿਆਹ ਕਰਵਾਇਆ ਪਰ ਉਹ ਵੀ ਜ਼ਿਆਦਾ ਸਮੇਂ ਤਕ ਨਹੀਂ ਟਿਕਿਆ। ਅਖੀਰ ਕਰਨ ਨੇ 30 ਅਪ੍ਰੈਲ 2016 ਨੂੰ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਨਾਲ ਵਿਆਹ ਕਰਵਾਇਆ।

Tags: ਕਰਨ ਸਿੰਘ ਗਰੋਵਰ Karan Singh Grover ਪਹਿਲੀ ਪਤਨੀ First Wife ਸ਼ਰਧਾ ਨਿਗਮ Shraddha Nigam ਬਿਪਾਸ਼ਾ ਬਸੂ Bipasha Basu