FacebookTwitterg+Mail

OMG: ਤੈਮੂਰ ਅਤੇ ਅਬਰਾਮ ਨੂੰ ਇਨ੍ਹਾਂ ਸੁਪਰਸਟਾਰ ਕਿਡਜ਼ ਨੇ ਇਸ ਮਾਮਲੇ 'ਚ ਪਛਾੜਿਆ, ਪੜ੍ਹੋ ਪੂਰੀ ਖ਼ਬਰ!

karanvir bohra
23 June, 2017 04:32:23 PM

ਮੁੰਬਈ— ਐਂਟਰਟੇਨਮੈਂਟ ਦੀ ਦੁਨੀਆ 'ਚ ਅੱਜ-ਕੱਲ ਸ਼ਾਹਰੁਖ ਖਾਨ ਹੋਵੇ ਜਾਂ ਸਲਮਾਨ, ਕਰੀਨਾ ਕਪੂਰ ਖਾਨ ਹੋਵੇ ਜਾਂ ਛੋਟੇ ਪਰਦੇ ਦੇ ਸੁਪਰਸਟਾਰ। ਹਰ ਪਾਸੇ ਸਿਰਫ ਅਬਰਾਮ, ਤੈਮੂਰ ਅਤੇ ਕਰਣਵੀਰ ਬੋਹਰਾ ਦੀਆਂ ਦੋਵੇਂ ਬੇਟੀਆਂ ਦੀ ਚਰਚਾ ਜ਼ੋਰਾਂ 'ਤੇ ਹੈ।

Punjabi Bollywood Tadka

ਕਰਣਵੀਰ ਬੋਹਰਾ ਦੀਆਂ ਜੁੜਵਾ ਬੇਟੀਆਂ ਰਾਇਆ ਬੇਲਾ ਅਤੇ ਵਿਏਨਾ ਛੋਟੇ ਪਰਦੇ ਦੀਆਂ ਸੁਪਰਸਟਾਰ ਬਣ ਗਈਆਂ ਹਨ। ਹਰ ਰੋਜ਼ ਕਿਸੇ ਨਾ ਕਿਸੇ ਬਿੱਗ ਸਟਾਰ ਦੇ ਨਾਲ ਇਹ ਦੋਵੇਂ ਪਿਆਰੀਆਂ ਪਰੀਆਂ ਦਿਖਾਈ ਦਿੰਦੀਆਂ ਹਨ।

 

 

Punjabi Bollywood Tadka

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਮੌਨੀ ਰਾਏ ਅਤੇ ਕਰਣਵੀਰ ਦੀਆਂ ਬੇਟੀਆਂ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਕਰਣਵੀਰ ਦੀਆਂ ਬੇਟੀਆਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀ ਲੋਕਪ੍ਰਿਯਤਾ ਦਾ ਅਸਰ ਇਸ ਕਦਰ ਛਾਇਆ ਹੋਇਆ ਹੈ ਕਿ ਉਹ ਦੋਵੇਂ ਛੇਤੀ ਹੀ ਆਪਣਾ ਟੀ ਵੀ ਡੈਬਿਊ ਕਰਨ ਲਈ ਤਿਆਰ ਹਨ।

Punjabi Bollywood Tadka

ਜੀ ਹਾਂ ਭਲਾ ਇੰਝ ਕਿਹੜਾ ਸਟਾਰ ਕਿਡ ਹੋਵੇਗਾ ਜੋ ਕਿ ਆਪਣੇ ਜਨਮ ਦੇ ਸਿਰਫ ਇਸ ਸਾਲ ਦੇ ਅੰਦਰ ਟੀ ਵੀ 'ਤੇ ਡੈਬਿਊ ਕਰਨ ਲਈ ਤਿਆਰ ਹੈ।

Punjabi Bollywood Tadka

ਉਂਝ ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਆਪਣੇ ਪਿਤਾ ਕਰਣਵੀਰ ਬੋਹਰਾ ਨਾਲ ਡੈਬਿਊ ਕਰਨ ਜਾ ਰਹੀਆਂ ਹਨ। ਕਰਣਵੀਰ ਛੇਤੀ ਛੋਟੇ ਪਰਦੇ 'ਤੇ ਇੰਡੀਆਂ ਬੈਸਟ ਜੁੜਵਾ ਰਿਐਲਿਟੀ ਸ਼ੋਅ ਹੋਸਟ ਕਰਨ ਜਾ ਰਹੇ ਹਨ। ਇਸੇ ਸ਼ੋਅ 'ਚ ਬੇਲਾ ਅਤੇ ਵਿਏਨਾ ਨਜ਼ਰ ਆਉਣਗੇ। 

Punjabi Bollywood Tadka

ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਰਿਸ਼ਤੇ ਨੂੰ 10 ਸਾਲ ਹੋ ਗਏ ਹਨ ਅਤੇ ਇਨ੍ਹਾਂ ਦੀਆਂ ਦੋਵੇਂ ਬੇਟੀਆਂ ਸਿਰਫ 6 ਮਹੀਨਿਆਂ ਦੀਆਂ ਹਨ। ਅਕਤੂਬਰ 2016 'ਚ ਇਨ੍ਹਾਂ ਦੋਹਾਂ ਦਾ ਜਨਮ ਹੋਇਆ ਸੀ। ਇਨ੍ਹਾਂ ਦੋਹਾਂ ਦਾ ਬੇਹੱਦ ਪਿਆਰਾ ਜਿਹਾ ਨਿੱਕ ਨੇਮ 'ਮਿਕੋ' ਅਤੇ 'ਨੋਨੂੰ' ਰੱਖਿਆ ਗਿਆ ਹੈ।

Punjabi Bollywood TadkaPunjabi Bollywood TadkaPunjabi Bollywood Tadka
 


Tags: Karanvir BohraDaughtersTV DebutNaagin 2Taimur Ali Khan Abramਕਰਣਵੀਰ ਬੋਹਰਾਜੁੜਵਾ ਬੇਟੀਆਂ