FacebookTwitterg+Mail

10 ਸਾਲ ਬਾਅਦ 'ਕਬੂਲ ਹੈ' ਦੇ ਇਸ ਅਦਾਕਾਰ ਦੇ ਘਰ ਆਈਆਂ ਦੋਹਰੀਆਂ ਖੁਸ਼ੀਆਂ

    1/5
21 October, 2016 03:57:01 PM
ਮੁੰਬਈ— ਟੀ.ਵੀ. ਸੀਰੀਅਲ 'ਕਬੂਲ ਹੈ' 'ਚ 'ਆਹਿਲ' ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਵੱਸਣ ਵਾਲੇ ਅਦਾਕਾਰ ਕਰਨਵੀਰ ਬੋਹਰਾ ਅੱਜ-ਕੱਲ੍ਹ ਆਪਣੇ ਨਵੇਂ ਸੀਰੀਅਲ 'ਨਾਗਿਨ-2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਗਰਭਵਤੀ ਪਤਨੀ ਕਾਫੀ ਦਿਨਾਂ ਤੋਂ ਕੈਨੇਡਾ 'ਚ ਆਪਣੀ ਡਿਲੀਵਰੀ ਦੀ ਉਡੀਕ ਕਰ ਰਹੀ ਹੈ। ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ ਟੀਜੇ ਸਿੰਧੂ ਨੇ ਕੈਨੇਡਾ 'ਚ ਦੋ ਜੁੜਵੀਆਂ ਬੱਚੀਆਂ ਨੂੰ ਜਨਮ ਦਿੱਤਾ ਹੈ, ਜੋ ਕਰਨਵੀਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਬੇਹੱਦ ਖੁਸ਼ੀ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਵਿਆਹ ਦੇ 10 ਸਾਲ ਬਾਅਦ ਇਹ ਜੋੜੀ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਡਿਲੀਵਰੀ ਲਈ ਟੀਜੇ ਪਿਛਲੇ ਮਹੀਨੇ ਤੋਂ ਕੈਨੇਡਾ 'ਚ ਹੀ ਰਹਿ ਰਹੀ ਸੀ। ਇਹ ਜੋੜੀ ਸੋਸ਼ਲ ਮੀਡੀਆ 'ਤੇ ਕਈ ਵਾਰ ਆਪਣੀ ਖੁਸ਼ੀ ਜ਼ਾਹਰ ਕਰਦੇ ਦਿਖ ਚੁੱਕੇ ਹਨ। ਸੋਸ਼ਲ ਸਾਈਟ 'ਤੇ ਕਰਨ ਕਈ ਵਾਰ ਟੀਜੇ ਦੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੇ ਹਨ। ਡਿਲੀਵਰੀ ਦੇ ਕੁਝ ਘੰਟਿਆਂ ਪਹਿਲਾਂ ਹੀ ਟੀਜੇ ਨੇ ਇੰਸਟਾਗਰਾਮ 'ਤੇ ਇਕ ਤਸਵੀਰਾਂ ਸਾਂਝੀ ਕੀਤੀ ਸੀ, ਜਿਸ 'ਚ ਉਹ ਕਾਊਚ 'ਤੇ ਆਰਾਮ ਫਰਮਾ ਰਹੀ ਹੈ ਅਤੇ ਆਪਣੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੀ ਹੈ।

Tags: ਕਰਨਵੀਰ ਬੋਹਰਾਜੁੜਵੀਆਂਬੱਚੀਆਂkaranvir bohratwindaughters