FacebookTwitterg+Mail

ਆਖਿਰ ਕਰੀਨਾ ਨੇ ਕਿਉਂ ਕਿਹਾ 'ਮੈਂ ਆਪਣੇ ਆਪ ਨੂੰ ਮਾਰ ਲਵਾਂਗੀ', ਜਾਣੋ ਵਜ੍ਹਾ

    1/5
28 September, 2016 04:56:07 PM
ਮੁੰਬਈ— ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਕਰੀਨਾ ਕਪੂਰ ਅੱਜਕਲ੍ਹ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਉਨ੍ਹਾਂ ਨੂੰ ਟੀ. ਵੀ. 'Vogue BBFS ' ਟਾਕ ਸ਼ੋਅ 'ਚ ਆਉਣ ਵਾਲੇ ਐਪੀਸੋਡ 'ਚ ਇਕ ਸਵਾਲ ਦਾ ਜਵਾਬ ਕੁਝ ਇਸ ਅੰਦਾਜ਼ ਨਾਲ ਦਿੱਤਾ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਕਰੀਬ 10 ਮਹੀਨੇ ਤੋਂ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ 'ਚ ਆਈਆਂ ਦੂਰੀਆਂ ਦੀਆਂ ਖ਼ਬਰਾਂ ਅੱਜ ਵੀ ਸੁਰਖੀਆਂ ਬਣੀਆਂ ਰਹਿੰਦੀਆਂ ਹਨ। 'ਟਾਕ ਸ਼ੋਅ' ਦੀ ਮਹਿਮਾਨ ਕਰੀਨਾ ਕਪੂਰ ਖ਼ਾਨ ਤੋਂ ਹੋਸਟ ਨੇ ਜਦੋਂ ਇਹ ਸਵਾਲ ਕੀਤਾ ਕਿ ਜੇਕਰ ਤੁਸੀਂ ਰਣਬੀਰ ਅਤੇ ਕੈਟਰੀਨਾ ਨਾਲ ਲਿਫਟ 'ਚ ਕੁਝ ਦੇਰ ਲਈ ਬੰਦ ਹੋ ਜਾਓ ਤਾਂ ਤੁਸੀਂ ਕੀ ਕਰੋਗੇ। ਇਸ ਸਵਾਲ ਦਾ ਜਵਾਬ ਜਲਦੀ ਹੀ ਦਿੰਦੇ ਹੋਏ ਕਰੀਨਾ ਨੇ ਕਿਹਾ ਜੇਕਰ ਕਦੇ ਅਜਿਹਾ ਹੋਇਆ ਤਾਂ ਮੈਂ ਆਪਣੇ ਆਪ ਨੂੰ ਮਾਰ ਲਾਵਾਂਗੀ। ਅਸੀਂ ਜਾਣਦੇ ਹਾਂ ਬੇਗਮ ਕਰੀਨਾ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਆਪਣੇ ਮਜ਼ਾਕੀਆ ਅੰਦਾਜ਼ 'ਚ ਦੇਣਾ ਜਾਣਦੀ ਹੈ।
ਇਕ ਸਮਾਂ ਸੀ ਜਦੋਂ ਕੈਟਰੀਨਾ ਰਣਬੀਰ ਦੀ ਪ੍ਰੇਮਿਕਾ ਸੀ ਤਾਂ ਕਰੀਨਾ ਅਤੇ ਕੈਟਰੀਨਾ ਇਕੱਠੀਆਂ ਸਮਾਂ ਬਤੀਤ ਕਰਦੀਆਂ ਸਨ ਪਰ ਕੈਟਰੀਨਾ ਤੇ ਰਣਬੀਰ ਦੇ ਬ੍ਰਰੇਕਅੱਪ ਤੋਂ ਬਾਅਦ ਕਰੀਨਾ ਤੇ ਕੈਟਰੀਨਾ ਨੇ ਵੀ ਆਪਸੀ ਦੂਰੀਆਂ ਨੂੰ ਵਧਾ ਲਿਆ।
ਜ਼ਿਕਰਯੋਗ ਹੈ ਕਿ ਸਾਲ 2003 'ਚ ਕਰਨ ਜੌਹਰ ਦਾ ਸ਼ੋਅ 'ਕੌਫੀ ਵਿਦ ਕਰਨ' 'ਚ ਵੀ ਕਰੀਨਾ ਰਣਬੀਰ ਨੂੰ ਕੈਟਰੀਨਾ ਦੇ ਨਾਂ ਨਾਲ ਛੇੜਦੀ ਨਜ਼ਰ ਆਈ ਸੀ ਅਤੇ ਉਨ੍ਹਾਂ ਨੇ ਕੈਟਰੀਨਾ ਕੈਫ ਨੂੰ ਭਾਬੀ ਤੱਕ ਕਹਿ ਦਿੱਤਾ ਸੀ।
ਫਿਲਮ ਦੀ ਗੱਲ ਕਰੀਏ ਤਾਂ ਕੈਟਰੀਨਾ ਅਤੇ ਰਣਬੀਰ ਇਕੱਠੇ ਅਨੁਰਾਗ ਬਾਸੂ ਦੀ ਫਿਲਮ 'ਜੱਗਾ ਜਾਸੂਸ' 'ਚ ਨਜ਼ਰ ਆਉਣਗੇ।

Tags: ਕਰੀਨਾ ਕਪੂਰ ਰਣਬੀਰ ਕਪੂਰ ਕੈਟਰੀਨਾ ਕੈਫKareena Kapoor Ranbir Kapoor Katrina Kaif