FacebookTwitterg+Mail

'ਤੈਮੂਰ' ਦੇ ਨਾਂ 'ਤੇ ਵਿਵਾਦ ਤੋਂ ਬਾਅਦ ਸੈਫ ਦੇ ਬੇਟੇ ਨੂੰ ਮਿਲਿਆ ਨਵਾਂ ਨਾਂ !

kareena kapoor
28 February, 2017 04:58:06 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਬੇਟੇ 'ਤੈਮੂਰ ਅਲੀ ਖਾਨ' ਦੇ ਨਾਂ 'ਤੇ ਜਨਮ ਤੋਂ ਵਿਵਾਦ ਹੋ ਰਿਹਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ, ਕਰੀਨਾ ਆਪਣੇ ਬੇਟੇ ਨੂੰ 'ਤੈਮੂਰ' ਕਹਿ ਕੇ ਨਹੀਂ ਬੁਲਾਉਂਦੀ। ਕਰੀਨਾ ਨੇ ਤੈਮੂਰ ਨੂੰ ਇੱਕ ਕਿਊਟ ਜਿਹਾ ਨਿਕ ਨੇਮ ਦਿੱਤਾ ਹੈ। ਕਰੀਨਾ ਨੇ ਹਾਲ ਹੀ 'ਚ ਮੀਡੀਆ ਨੂੰ ਦੱਸਿਆ ਹੈ ਕਿ, ਉਹ ਤੈਮੂਰ ਨੂੰ 'ਲਿਟਿਲ ਜਾਨ' ਆਖ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ, ਤੈਮੂਰ ਦੇ ਨਾਂ 'ਤੱ ਵਿਵਾਦ ਤੋਂ ਬਾਅਦ ਸੈਫ ਅਲੀ ਖਾਨ ਨੇ ਕਿਹਾ ਸੀ ਕਿ, ''ਮੈਂ ਇਤਿਹਾਸ ਦੇ ਬਾਰੇ 'ਚ ਥੋੜਾ ਘੱਟ ਹੀ ਜਣਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਤੈਮੂਰ ਨਾਂ ਦਾ ਕੋਈ ਬੇਹਰਿਮ ਸ਼ਾਸਕ ਸੀ ਕਿ ਨਹੀਂ ਪਰ ਮੈਂ ਉਸ ਦੇ ਨਾਂ 'ਤੇ ਆਪਣੇ ਬੇਟੇ ਦਾ ਨਾਂ ਨਹੀਂ ਰੱਖਿਆ। ਤੇਮੂਰ ਦਾ ਮਤਲਬ ਹੁੰਦਾ ਹੈ 'ਫੌਲਾਦ'। ਮੈਨੂੰ ਇਹ ਨਾਂ ਬਹੁਤ ਪਸੰਦ ਸੀ ਤਾਂ ਇਸ ਲਈ ਮੈਂ ਆਪਣੇ ਬੇਟੇ ਦਾ ਇਹ ਨਾਂ ਰੱਖਿਆ। ਹਾਲ ਹੀ 'ਚ ਸੈਫ ਨੇ ਆਪਣੀ ਵ੍ਹਾਟਸਐਪ ਡੀ. ਪੀ. 'ਤੇ ਤੈਮੂਰ ਦੀ ਤਸਵੀਰ ਲਾਈ ਸੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਜਦਕਿ ਬਾਅਦ 'ਚ ਸੈਫ ਨੇ ਵ੍ਹਾਟਸਐਪ ਤੋਂ ਇਹ ਤਸਵੀਰ ਹਟਾ ਦਿੱਤੀ ਸੀ।

Tags: Kareena KapoorSaif Ali KhanTaimur Ali KhanLittle jaanਕਰੀਨਾ ਕਪੂਰਸੈਫ ਅਲੀ ਖਾਨਤੈਮੂਰ ਅਲੀ ਖਾਨਲਿਟਿਲ ਜਾਨ