FacebookTwitterg+Mail

ਆਪਣੀ ਫਿਟਨੈੱਸ ਲਈ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ ਕਰੀਨਾ ਕਪੂਰ (ਵੀਡੀਓ)

kareena kapoor
29 May, 2017 05:41:32 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੀ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਵੀਰ ਦਿ ਵੇਡਿਗ' ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਆਪਣੀ ਫਿਗਰ 'ਤੇ ਕਾਫੀ ਧਿਆਨ ਦੇ ਰਹੀ ਹੈ ਅਤੇ ਫਿੱਟ ਰਹਿਣ ਲਈ ਯੋਗਾ ਤੋਂ ਲੈ ਕੇ ਜਿਮ 'ਚ ਖੂਬ ਮਿਹਨਤ ਕਰ ਰਹੀ ਹੈ।

Punjabi Bollywood Tadka

ਕਰੀਨਾ ਦੀ ਦੋਸਤ ਅਭਿਨੇਤਰੀ ਅਮ੍ਰਿਤਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ ਜਿਸ ਤੋਂ ਇਹ ਪਤਾ ਚਲ ਰਿਹਾ ਹੈ ਕਿ ਇਹ ਦੋਵੇਂ ਅਭਿਨੇਤਰੀਆਂ ਜਿਮ 'ਚ ਖੂਬ ਪਸੀਨਾ ਬਹਾ ਰਹੀਆਂ ਹਨ।


ਜ਼ਿਕਰਯੋਗ ਹੈ ਕਿ ਕਰੀਨਾ ਅਕਸਰ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਇਨ੍ਹਾਂ ਵੀਡੀਓ 'ਚ ਕਰੀਨਾ ਅਤੇ ਅਮ੍ਰਿਤਾ ਦੇ ਇਸ ਪਾਵਰ ਪੈਕਡ ਕਸਰਤ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਮ੍ਰਿਤਾ ਨੇ ਲਿਖਿਆ, ''ਇਹ ਕਸਰਤ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ''।

A post shared by Amrita Arora (@amuaroraofficial) on


Tags: Kareena Kapoor Fitness gym Amrita Arora Celebrity ਕਰੀਨਾ ਕਪੂਰ ਫਿਟਨੈੱਸ