FacebookTwitterg+Mail

ਕਰੀਨਾ-ਸੈਫ ਦੇ ਬੇਟੇ ਤੈਮੂਰ ਦੀ ਇਹ ਕਿਊਟ ਤਸਵੀਰ ਆਈ ਸਾਹਮਣੇ

kareena kapoor
29 May, 2017 07:16:56 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਕਸਰ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਬੀਤੇ ਦਿਨ ਕੁਝ ਦਿਨ ਪਹਿਲਾਂ ਕਰੀਨਾ ਆਪਣੇ ਬੇਟੇ ਤੈਮੂਰ ਨਾਲ ਏਅਰਪੋਰਟ 'ਤੇ ਸਪਾਟ ਕੀਤੀ ਗਈ ਸੀ। ਹਾਲ ਹੀ 'ਚ ਤੈਮੂਰ ਨੂੰ ਆਪਣੀ ਮਾਸੀ ਕ੍ਰਰਿਸ਼ਮਾ ਕਪੂਰ ਦੇ ਘਰ ਸਪਾਟ ਕੀਤਾ ਗਿਆ ਸੀ ਇਸ ਤਸਵੀਰ 'ਚ ਕਰੀਨਾ ਨਹੀਂ ਬਲਕਿ ਤੈਮੂਰ ਆਪਣੀ ਨਾਨੀ ਦੀ ਗੋਦ 'ਚ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਤੈਮੂਰ ਕਾਫੀ ਕਿਊਟ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਤੈਮੂਰ ਦੀ ਇਕ ਤਸਵੀਰ ਵਾਇਰਲ ਹੋਈ ਸੀ ਜਿਸ 'ਚ ਤੈਮੂਰ ਕਾਫੀ ਕਿਊਂਟ ਲੱਗ ਰਿਹਾ ਸੀ। ਕਰੀਨਾ ਜਦੋਂ ਵੀ ਕਿਸੇ ਇਵੈਂਟ 'ਤੇ ਜਾਂਦੀ ਹੈ ਤਾਂ ਉਨ੍ਹਾਂ ਨੂੰ ਤੈਮੂਰ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਹਮੇਸ਼ਾ ਹੱਸ ਕੇ ਤੈਮੂਰ ਨਾਲ ਜੂੜੀ ਹਰ ਗੱਲ ਮੀਡੀਆ ਨਾਲ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਕਰੀਨਾ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਵਰਕਆਊਟ ਕਰਦਿਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈਆਂ ਹਨ।


Tags: Kareena Kapoor Karisma Kapoor Taimur Cute Celebrity ਕਰੀਨਾ ਕਪੂਰ ਤੈਮੂਰ