FacebookTwitterg+Mail

ਕਰੀਨਾ ਕਪੂਰ ਹੈ ਅਨੁਸ਼ਕਾ ਸ਼ਰਮਾ ਦੇ ਹੀਰੋਇਨ ਬਣਨ ਦੀ ਵਜ੍ਹਾ..!

kareena kapoor
22 July, 2017 07:03:54 PM

ਮੁੰਬਈ— ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ 'ਚ ਆਪਣੀ ਪਹਿਲੀ ਫਿਲਮ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਅਨੁਸ਼ਕਾ ਲੱਗਭਗ ਇੰਡਸਟਰੀ ਦੇ ਸਭ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਪਰ ਕੀ ਤੁਸੀਂ ਜਾਣਦੇ ਹੋ ਅਨੁਸ਼ਕਾ ਦੀ ਬਾਲੀਵੁੱਡ 'ਚ ਆਉਣ ਦੀ ਵਜ੍ਹਾ ਕੌਣ ਹੈ, ਇਸਦੇ ਪਿਛੇ ਕੋਈ ਹੋਰ ਨਹੀ ਬਲਕਿ ਕਰੀਨਾ ਕਪੂਰ ਹੈ, ਜੀ ਹਾਂ ਅਨੁਸ਼ਕਾ ਨੇ ਆਪਣੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਟਰੇਲਰ ਲਾਂਚ ਮੌਕੇ ਇਹ ਖੁਲਾਸਾ ਕੀਤਾ ਕਿ ਇਮਤਿਆਜ ਵੱਲੋਂ ਨਿਰਦੇਸ਼ਿਤ ਫਿਲਮ 'ਜਬ ਵੀ ਮੈੱਟ' 'ਚ ਕਰੀਨਾ ਕਪੂਰ ਵੱਲੋਂ ਨਿਭਾਏ ਗਏ 'ਗੀਤ' ਨਾਂ ਦੀ ਲੜਕੀ ਦੇ ਕਿਰਦਾਰ ਨੇ ਉਨ੍ਹਾਂ ਨੂੰ ਫਿਲਮ ਦੀ ਦੁਨੀਆ 'ਚ ਆਉਣ ਲਈ ਉਤਸ਼ਾਹਿਤ ਕੀਤਾ ਸੀ। 
ਅਨੁਸ਼ਕਾ ਨੇ ਕਿਹਾ ਕਿ ਇਮਤਿਆਜ ਅਲੀ ਨੇ 'ਜਬ ਹੈਰੀ ਮੈੱਟ ਸੇਜਲ' ਦੇ ਰੂਪ 'ਚ ਮੈਨੂੰ ਪਹਿਲੀ ਵਾਰ ਕਿਸੇ ਫਿਲਮ ਦਾ ਆਫਰ ਦਿੱਤਾ ਅਤੇ ਇਸਦਾ ਹਰ ਵਿਸ਼ਾ ਪਸੰਦ ਆਇਆਂ ਤਾਂ ਮੈਂ ਜਲਦ ਹਾਂ ਕਰ ਦਿੱਤੀ। ਇਸ ਤੋਂ ਇਲਾਵਾ ਅਨੁਸ਼ਕਾ ਨੇ ਕਿਹਾ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਇਮਤਿਆਜ ਨਾਲ ਇਕੱਠੇ ਫਿਲਮ 'ਚ ਕੰਮ ਕਰਨ ਦਾ ਇੰਤਜ਼ਾਰ ਕਰ ਰਹੀ ਸੀ, ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੇ ਮਾਤਾ ਪਿਤਾ ਨਾਲ 'ਜਬ ਵੀ ਮੈੱਟ' ਦੇਖੀ ਸੀ ਅਤੇ ਇਹ ਮੈਨੂੰ ਇਕ ਸ਼ਾਨਦਾਰ ਫਿਲਮ ਲੱਗੀ ਸੀ। ਉਸ ਫਿਲਮ 'ਚ 'ਗੀਤ' (ਕਰੀਨਾ ਕਪੂਰ) ਦੇ ਕਿਰਦਾਰ ਨੂੰ ਦੇਖਣ ਤੋਂ ਬਾਅਦ ਇਹ ਲੱਗਿਆ ਸੀ ਕਿ ਮੈਨੂੰ ਵੀ ਫਿਲਮਾਂ 'ਚ ਕੰਮ ਕਰਨਾ ਚਾਹੀਦਾ ਹੈ।


Tags: Kareena Kapoor Anushka Sharma Bollywood Actress Film Industry jab harry met sejal ਅਨੁਸ਼ਕਾ ਸ਼ਰਮਾ ਕਰੀਨਾ ਕਪੂਰ