FacebookTwitterg+Mail

ਕਰੀਨਾ ਨੇ ਸ਼ੁਰੂ ਕੀਤੀ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ, ਤਸਵੀਰਾਂ ਆਈਆਂ ਸਾਹਮਣੇ

kareena kapoor
21 August, 2017 04:35:29 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨੂੰ ਕਾਫੀ ਸਮੇਂ ਬਾਅਦ ਵੱਡੇ ਪਰਦੇ 'ਤੇ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰੈਗਨੈਂਸੀ ਤੋਂ ਬਾਅਦ ਤੋਂ ਕਰੀਨਾ ਨੇ ਫਿਲਮਾਂ ਤੋਂ ਦੂਰੀ ਹੀ ਬਣਾ ਲਈ ਸੀ ਪਰ ਉਹ ਜਲਦ ਹੀ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਵੇਗੀ। ਕਰੀਨਾ ਨੇ ਫਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦਰਸਅਲ ਕਰੀਨਾ ਅਤੇ 'ਵੀਰੇ ਦੀ ਵੈਡਿੰਗ' ਦੀ ਪੂਰੀ ਸਟਾਰ ਕਾਸਟ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਲ ਹੀ ਦੀ ਤਸਵੀਰ ਹੈ ਜਿਸ 'ਚ ਪੂਰੀ ਟੀਮ ਮਿਲ ਕੇ ਡਿਸਕਸ ਕਰ ਰਹੇ ਹਨ। ਇਸ ਤਸਵੀਰ 'ਚ ਫਿਲਮ ਦੀਆਂ ਲੀਡ ਅਭਿਨੇਤਰੀਆਂ ਕਰੀਨਾ, ਸੋਨਮ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਅਤੇ ਪ੍ਰੋਡਿਊਸਰ ਰਿਆ ਕਪੂਰ ਦਿਖਾਈ ਦੇ ਰਹੀ ਹੈ।


'ਵੀਰੇ ਦੀ ਵੈਡਿੰਗ' 4 ਲੜਕੀਆਂ ਦੀ ਕਹਾਣੀ 'ਤੇ ਆਧਾਰਿਤ ਹੈ। ਇਹ ਫਿਲਮ ਉਨ੍ਹਾਂ ਵਲੋਂ ਕੀਤਾ ਗਿਆ ਧਮਾਲ ਦੇ ਇਰਧ ਗਿਰਧ ਘੁੰਮਦੀ ਹੈ। ਇਸ ਫਿਲਮ ਦੀ ਸ਼ੂਟਿੰਗ ਸਤੰਬਰ 'ਚ ਸ਼ੁਰੂ ਹੋਵੇਗੀ। ਇਸ ਤਸਵੀਰ ਤੋਂ ਇਲਾਵਾ ਉਨ੍ਹਾਂ ਦੇ ਫੈਨਜ਼ ਕਲੱਬ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੁੱਕ ਉਨ੍ਹਾਂ ਦੀ ਫਿਲਮ ਦਾ ਹੈ।

 


Tags: Bollywood actress Kareena Kapoor Veere Di Wedding hindi Film Shooting ਕਰੀਨਾ ਕਪੂਰ ਵੀਰੇ ਦੀ ਵੈਡਿੰਗ