FacebookTwitterg+Mail

ਕਰੀਨਾ ਕਪੂਰ ਨੂੰ ਸ਼ੂਟਿੰਗ ਸੈੱਟ 'ਤੇ ਮਿਲਣ ਪਹੁੰਚਿਆ ਲਾਡਲਾ ਤੈਮੂਰ

kareena kapoor
22 August, 2017 04:43:06 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਦਰਸਅਲ ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਕੀਤੀ ਜਾਵੇਗੀ। ਇਸ ਫਿਲਮ ਤੋਂ ਇਲਾਵਾ ਕਰੀਨਾ ਹੋਰ ਕਈ ਨਵੇਂ ਪ੍ਰੋਜੈਕਟ 'ਤੇ ਧਿਆਨ ਦੇ ਰਹੀ ਹੈ। ਹਾਲ ਹੀ 'ਚ ਕਰੀਨਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਆਪਣੀ ਵੱਡੀ ਭੈਣ ਕ੍ਰਿਸ਼ਮਾ ਕਪੂਰ ਅਤੇ ਤੈਮੂਰ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕ੍ਰਿਸ਼ਮਾ ਕਪੂਰ ਨੇ ਜਾਣਕਾਰੀ ਦਿੱਤੀ ਕਿ ਮੈਂ ਅਤੇ ਕਰੀਨਾ ਕਿਸੇ ਸਪੈਸ਼ਲ ਪ੍ਰੋਜੈਕਟ ਲਈ ਸ਼ੂਟਿੰਗ ਕਰ ਰਹੀਆਂ ਹਾਂ।

 

A post shared by KK (@therealkarismakapoor) on


ਤੁਹਾਨੂੰ ਇਹ ਦੱਸ ਦੇਈਏ ਕਿ ਇਹ ਕਿਸੇ ਬਰਾਂਡ ਦੀ ਸ਼ੂਟਿੰਗ ਸੀ ਜੋ ਮਹਿਬੂਬ ਸਟੂਡਿਊ 'ਚ ਹੋ ਰਹੀ ਹੈ। ਇਸ ਦੌਰਾਨ ਕਰੀਨਾ ਕਪੂਰ ਨੂੰ ਸਰਪ੍ਰਾਈਜ਼ ਦੇਣ ਲਈ ਉਨ੍ਹਾਂ ਦਾ ਲਾਡਲਾ ਬੇਟਾ ਤੈਮੂਰ ਪਹੁੰਚ ਗਿਆ ਸੀ। ਇਸ ਤਸਵੀਰ 'ਚ ਤੈਮੂਰ ਕਰੀਨਾ ਦੀ ਗੋਦ 'ਚ ਬੈਠਾ ਬੇਹੱਦ ਕਿਊਟ ਨਜ਼ਰ ਆ ਰਿਹਾ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕ੍ਰਿਸ਼ਮਾ ਨੇ ਲਿਖਿਆ, ''ਕੱਲ ਸਾਡੇ ਸੈੱਟ 'ਤੇ ਇਕ ਸਪੈਸ਼ਲ ਵਿਜਿਟਰ ਨੇ ਦਸਤਕ ਦਿੱਤੀ''। ਇਸ ਤਸਵੀਰ 'ਚ ਕਰੀਨਾ, ਕ੍ਰਿਸ਼ਮਾ ਆਪਣੇ ਦੋਵੇਂ ਬੱਚੇ ਸਮਾਇਰਾ ਅਤੇ ਕਿਯਾਨ ਨਜ਼ਰ ਆ ਰਹੇ ਹਨ।


Tags: Bollywood actress Kareena Kapoor Karisma Kapoor Taimur Cute ਕਰੀਨਾ ਕਪੂਰ ਵੀਰੇ ਦੀ ਵੈਡਿੰਗ