FacebookTwitterg+Mail

ਪਾਪਾ ਦੇ ਬਰਥਡੇ ਤੋਂ ਬਾਅਦ ਕਰੀਨਾ ਨੇ ਕਰੀਬੀ ਦੋਸਤਾਂ ਨਾਲ ਕੀਤੀ ਪਾਰਟੀ

kareena kapoor
17 February, 2018 06:53:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਕਸਰ ਆਪਣੀ ਗਰਲ ਗੈਂਗ ਨਾਲ ਹੈਂਗਆਉੂਟ ਤੇ ਪਾਰਟੀ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ। 2 ਦਿਨ ਪਹਿਲਾਂ ਆਪਣੇ ਪਿਤਾ ਰਣਧੀਰ ਕਪੂਰ ਦੇ ਜਨਮਦਿਨ ਮੌਕੇ ਪਰਿਵਾਰ ਨਾਲ ਪਾਰਟੀ ਕਰਦੀ ਦਿਖਾਈ ਦਿੱਤੀ।

Punjabi Bollywood Tadka
ਉੱਥੇ ਹੀ ਕਰੀਨਾ ਦੀਆਂ ਹੋਰ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਆਪਣੇ ਕਰੀਬੀ ਦੋਸਤਾਂ ਨਾਲ ਪਾਰਟੀ ਕਰਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਰੀਨਾ ਆਪਣੀ ਖਾਸ ਦੋਸਤ ਤਾਨਿਆ ਤੇ ਪੂਨਮ ਨਾਲ ਨਜ਼ਰ ਆ ਰਹੀ ਹੈ। ਪਾਰਟੀ ਦੀਆਂ ਇਹ ਤਸਵੀਰਾਂ ਤਾਨਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਨੇ ਆਪਣੇ ਘਰ ਹੀ ਕੁਝ ਖਾਸ ਦੋਸਤਾਂ ਲਈ ਪਾਰਟੀ ਦਾ ਆਯੋਜਨ ਕੀਤਾ ਸੀ। ਇਨ੍ਹਾਂ ਤਸਵੀਰਾਂ 'ਚ ਕਰੀਨਾ ਆਪਣੇ ਕਰੀਬੀ ਦੋਸਤਾਂ ਨਾਲ ਖੂਬ ਮਸਤੀ ਤੇ ਸਮਾਂ ਬਤੀਤ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕਰੀਨਾ ਜਲਦ ਹੀ ਆਪਣੀ ਅਗਲੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Kareena Kapoor Randhir Kapoor Birthday Party Viral Bollywood Actress

Edited By

Kapil Kumar

Kapil Kumar is News Editor at Jagbani.