FacebookTwitterg+Mail

ਅਨੁਸ਼ਕਾ-ਅਕਸ਼ੈ ਸਮੇਤ ਬਾਲੀਵੁੱਡ ਦੇ ਅਜਿਹੇ ਸਿਤਾਰੇ, ਜਿਨ੍ਹਾਂ ਦੀ 'ਲਵ ਸਟੋਰੀ' 'ਚ ਆਇਆ ਕੋਈ ਤੀਜਾ

kareena kapoor and deepika padukone stars bollywood love story ended
01 December, 2017 10:58:03 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੀ ਲਵ ਸਟੋਰੀ ਕਿਸੇ ਤੀਜੇ ਸਟਾਰ ਦੇ ਆਉਣ ਕਾਰਨ ਲਵ ਸਟੋਰੀ ਖਤਮ ਹੋ ਗਈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ, ਜਿਨ੍ਹਾਂ ਦਾ ਪਿਆਰ ਕਿਸੇ ਤੀਜੇ ਦੇ ਆਉਣ ਕਾਰਨ ਖਤਮ ਹੋ ਗਿਆ। ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਖਾਨ ਕਦੇ ਬਾਲੀਵੁੱਡ ਦੇ ਲਵ ਬਡਰਸ ਮੰਨੇ ਜਾਣ ਵਾਲੇ ਸ਼ਾਹਿਦ ਅਤੇ ਕਰੀਨਾ ਕਪੂਰ ਦੀ ਲਵ ਸਟੋਰੀ ਦੀ ਚਰਚਾ ਕਾਫੀ ਸਮੇਂ ਤੱਕ ਰਹੀ ਸੀ। ਇਨ੍ਹਾਂ ਦੋਹਾਂ ਦੇ ਪਿਆਰ 'ਚ ਸੈਫ ਅਲੀ ਖਾਨ ਆ ਗਏ ਸਨ, ਜਿਸ ਕਾਰਨ ਦੋਹਾਂ ਦਾ ਪਿਆਰ ਖਤਮ ਹੋ ਗਿਆ ਸੀ।

Punjabi Bollywood Tadka
ਅਨੁਸ਼ਕਾ ਸ਼ਰਮਾ ਤੇ ਰਣਵੀਰ ਸਿੰਘ
ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪਿਆਰ 'ਚ ਵਿਰਾਟ ਕੋਹਲੀ ਆਏ, ਜਿਸ ਕਾਰਨ ਇਨ੍ਹਾਂ ਦੋਹਾਂ ਦਾ ਪਿਆਰ ਵੀ ਪਰਵਾਨ ਨਾ ਚੜ੍ਹ ਸਕਿਆ। ਹੁਣ ਅਨੁਸ਼ਕਾ ਅਤੇ ਵਿਰਾਟ ਕੋਹਲੀ ਦੇ ਪਿਆਰ ਦੇ ਚਰਚਾ ਤਾਂ ਆਮ ਹੋ ਗਏ ਹੈ। ਇਹ ਦੋਵੇਂ ਆਏ ਦਿਨ ਮੀਡੀਆ ਵਿਚਾਲੇ ਛਾਏ ਰਹਿੰਦੇ ਹਨ।

Punjabi Bollywood Tadka
ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ
ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਦੇ ਪਿਆਰ 'ਚ ਰਣਵੀਰ ਸਿੰਘ ਆਏ ਸਨ।

Punjabi Bollywood Tadka
ਰਵੀਨਾ ਟੰਡਨ ਤੇ ਅਕਸ਼ੈ ਕੁਮਾਰ
ਰਵੀਨਾ ਟੰਡਨ ਤੇ ਅਕਸ਼ੈ ਕੁਮਾਰ ਦੇ ਪਿਆਰ 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਈ ਸੀ।

Punjabi Bollywood Tadka
ਜਾਨ ਅਬਰਾਹਿਮ ਤੇ ਬਿਪਾਸ਼ਾ ਬਾਸੁ
ਬਿਪਾਸ਼ਾ ਬਸੁ ਦਾ ਜਾਨ ਅਬਰਾਹਿਮ ਨਾਲ ਲਵ ਅਫੇਅਰ ਕਾਫੀ ਸੁਰਖੀਆਂ 'ਚ ਰਿਹਾ ਸੀ ਪਰ ਇਨ੍ਹਾਂ ਦੋਹਾਂ 'ਚ ਹਰਮਨ ਬਾਵੇਜਾ ਆਏ ਸਨ।

Punjabi Bollywood Tadka
ਸਲਮਾਨ ਖਾਨ ਤੇ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਸਲਮਾਨ ਖਾਨ ਦੇ ਅਫੇਅਰ ਨੂੰ ਕੌਣ ਨਹੀਂ ਜਾਣਦਾ। ਇਨ੍ਹਾਂ ਦੇ ਪਿਆਰ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ ਪਰ ਇਨ੍ਹਾਂ ਦੇ ਪਿਆਰ ਵਿਚ ਅਭਿਸ਼ੇਕ ਬੱਚਨ ਆਏ ਸਨ।

Punjabi Bollywood Tadka
ਅਮਿਤਾਭ ਬੱਚਨ ਤੇ ਰੇਖਾ
ਬਾਲੀਵੁੱਡ ਮਹਾਨਾਇਕ ਅਮਿਤਾਭ ਦੇ ਚਰਚੇ ਰੇਖਾ ਨਾਲ ਖੂਬ ਸੁਰਖੀਆਂ 'ਚ ਰਹੇ। ਇਨ੍ਹਾਂ ਦੋਹਾਂ ਦੇ ਪਿਆਰ ਦੇ 'ਚ ਜਯਾ ਬੱਚਨ ਆਈ ਸੀ।

Punjabi Bollywood Tadka
ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ
ਇਸੇ ਤਰ੍ਹਾਂ ਹੀ ਅਕਸ਼ੈ ਅਤੇ ਸ਼ਿਲਪਾ ਦੇ ਪਿਆਰ 'ਚ ਟਵਿੰਕਲ ਖੰਨਾ ਆਈ, ਤਾਂ ਟਵਿੰਕਲ ਨਾਲ ਵਿਆਹ ਕਰਨ ਤੋਂ ਪਹਿਲਾਂ ਅਕਸ਼ੈ ਕੁੜੀਆਂ ਨਾਲ ਮੰਗਣੀ ਕਰਨ ਲਈ ਕਾਫੀ ਮਸ਼ਹੂਰ ਸਨ। ਅਕਸ਼ੈ ਦੇ ਪ੍ਰੇਮ ਸੰਬੰਧਾਂ ਦੀ ਲਿਸਟ ਕਾਫੀ ਲੰਬੀ ਹੈ। ਉਨ੍ਹਾਂ ਦੇ ਅਫੇਅਰਜ਼ ਕਿਸੇ ਤੋਂ ਲੁੱਕੇ ਨਹੀਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਬਾਰੇ ਹੀ ਦੱਸਣ ਜਾ ਰਹੇ ਕਿ ਕਿਸ-ਕਿਸ ਨਾਲ ਅਕਸ਼ੇ ਪ੍ਰੇਮ ਸੰਬੰਧਾਂ ”ਚ ਰਹਿ ਚੁੱਕੇ ਹਨ। ਅਕਸ਼ੈ ਕੁਮਾਰ ਦੇ ਅਫੇਅਰਜ਼- ਪੂਜਾ ਬਤਰਾ, ਸ਼ਿਲਪਾ ਸ਼ੈਟੀ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ ਰਹਿ ਚੁੱਕੇ ਹਨ। ਸ਼ਿਲਪਾ ਨਾਲ ਅਕਸ਼ੈ ਨੇ ਤਾਂ ਮੰਗਣੀ ਵੀ ਕਰ ਲਈ ਸੀ।


Tags: Salman KhanKareena KapoorSaif Ali KhanShahid KapoorDeepika PadukoneRanbir KapoorRanveer Singh