FacebookTwitterg+Mail

ਤਾਂ ਇਥੇ ਆਪਣੇ ਬੱਚੇ ਨੂੰ ਜਨਮ ਦੇਣ ਦੀ ਸੋਚ ਰਹੀ ਹੈ ਕਰੀਨਾ ਕਪੂਰ!

kareena kapoor first child birth planning
24 July, 2016 10:27:03 PM
ਨਵੀਂ ਦਿੱਲੀ— ਕਰੀਨਾ ਕਪੂਰ ਖਾਨ ਤੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਆਪਣੇ ਘਰ ਆਉਣ ਵਾਲੇ ਨਵੇਂ ਮਹਿਮਾਨ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਰੀਨਾ ਦਸੰਬਰ 'ਚ ਮਾਂ ਬਣ ਜਾਵੇਗੀ। ਕਰੀਨਾ ਤੇ ਉਸ ਦੇ ਆਉਣ ਵਾਲੇ ਬੱਚੇ ਬਾਰੇ ਇਕ ਹੋਰ ਅਹਿਮ ਖਬਰ ਆ ਰਹੀ ਹੈ।
ਖਬਰਾਂ ਮੁਤਾਬਕ ਕਰੀਨਾ ਕਪੂਰ ਆਪਣੇ ਬੱਚੇ ਨੂੰ ਲੰਡਨ 'ਚ ਜਨਮ ਦੇਣ ਬਾਰੇ ਸੋਚ ਰਹੀ ਹੈ। ਦੱਸਣਯੋਗ ਹੈ ਕਿ ਕਰੀਨਾ ਕਪੂਰ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਮੀਡੀਆ ਦੇ ਪੁੱਛੇ ਗਏ ਸਵਾਲ 'ਤੇ ਭੜਕ ਗਈ ਸੀ। ਕਰੀਨਾ ਨੇ ਗੁੱਸੇ 'ਚ ਮੀਡੀਆ ਨੂੰ ਕਿਹਾ, 'ਪ੍ਰੈਗਨੈਂਟ ਹਾਂ, ਮਰੀ ਨਹੀਂ ਹਾਂ।'
ਰਿਪੋਰਟ ਮੁਤਾਬਕ ਸੈਫ ਅਲੀ ਖਾਨ ਦੀ ਮਾਂ ਸ਼ਰਮਿਲਾ ਟੈਗੋਰ ਨੇ ਸੈਫ ਤੇ ਕਰੀਨਾ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਲੰਡਨ ਜਾਣ ਦਾ ਸੁਝਾਅ ਦਿੱਤਾ। ਸ਼ਰਮੀਲਾ ਲੰਡਨ 'ਚ ਬਹੁਤ ਸਮਾਂ ਬਤੀਤ ਕਰ ਚੁਕੀ ਹੈ। ਸ਼ਰਮੀਲਾ ਮੁਤਾਬਕ ਲੰਡਨ ਘੱਟ ਤਣਾਅਪੂਰਨ ਜਗ੍ਹਾ ਹੈ। ਹੁਣ ਅਜਿਹੀ ਕਿਆਸ ਲਗਾਈ ਜਾ ਰਹੀ ਹੈ ਕਿ ਕਰੀਨਾ ਲੰਡਨ 'ਚ ਆਪਣੇ ਬੱਚੇ ਨੂੰ ਜਨਮ ਦੇਣ ਦਾ ਪਲਾਨ ਬਣਾ ਰਹੀ ਹੈ।

Tags: ਕਰੀਨਾ ਕਪੂਰ ਸੈਫ ਅਲੀ ਖਾਨ Kareena Kapoor Saif Ali Khan