FacebookTwitterg+Mail

Bday Spl : ਕਪੂਰ ਖਾਨਦਾਨ ਦੀ ਲਾਡਲੀ ਕਰੀਨਾ ਦਾ ਹੁਣ ਸਿਰਫ ਇਸ ਸਖਸ਼ ਲਈ ਧੜਕਦਾ ਹੈ ਦਿਲ

kareena kapoor happy birthday
21 September, 2017 02:30:21 PM

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਪੂਰੇ 37 ਸਾਲ ਦੀ ਹੋ ਗਈ ਹੈ। 'ਰਫਿਊਜੀ' ਫਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਆਪਣੀ ਫਿਲਮਾਂ , ਅਫੇਅਰ, ਵਿਆਹ ਅਤੇ ਆਪਣੇ ਪ੍ਰੈਗਨੈਂਸੀ ਤੋਂ ਲੈ ਕੇ ਕਰੀਨਾ ਲਗਭਗ ਹਰ ਚੀਜ਼ ਲਈ ਸੁਰਖੀਆਂ ਬਟੋਰ ਚੁੱਕੀ ਹੈ।

Punjabi Bollywood Tadka
ਕਪੂਰ ਖਾਨਦਾਨ ਦੀ ਬੇਟੀ ਕਰੀਨਾ ਮਾਂ ਬਣਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਫਿਲਮੀ ਦੁਨੀਆ 'ਚ ਐਂਟਰੀ ਕਰਨ ਲਈ ਤਿਆਰ ਹੈ। ਕਰੀਨਾ ਨੇ ਆਪਣੀ ਨਵੀਂ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੁਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਲਈ ਕਰੀਨਾ ਦਿੱਲੀ 'ਚ ਹੈ। ਇਸ ਫਿਲਮ 'ਚ ਕਰੀਨਾ ਨਾਲ ਸੋਨਮ ਕਪੂਰ ਅਤੇ ਸਵਰਾ ਭਾਸਕਰ ਵੀ ਨਜ਼ਰ ਆਉਣਗੀਆਂ ਪਰ ਇਨ੍ਹਾਂ ਸਾਰਿਆਂ 'ਚ ਵੀ ਕਰੀਨਾ ਦੇ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਉਨ੍ਹਾਂ ਦਾ ਨੰਨ੍ਹਾ ਬੇਟਾ ਤੈਮੂਰ ਅਲੀ ਖਾਨ ਬਣ ਗਿਆ ਹੈ।

Punjabi Bollywood Tadka

ਪਿਛਲੇ ਸਾਲ ਮਾਂ ਬਣੀ ਕਰੀਨਾ ਆਪਣੇ ਜਨਮਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਦਿੱਲੀ 'ਚ ਇੱਕ ਇਵੈਂਟ ਦਾ ਹਿੱਸਾ ਬਣੀ ਅਤੇ ਇੱਥੇ ਵੀ ਗੱਲ ਕਰਦੇ ਹੋਏ ਕਰੀਨਾ ਨੇ ਆਪਣੇ ਬੇਟੇ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਦੱਸਿਆ।

Punjabi Bollywood Tadka
ਕਰੀਨਾ ਤੋਂ ਦਿੱਲੀ ਆਯੋਜਿਤ ਇਵੈਂਟ 'ਚ ਪੁੱਛਿਆ ਗਿਆ ਕਿ ਜਦੋਂ ਤੋਂ ਉਹ ਮਾਂ ਬਣੀ ਹੈ ਤਾਂ ਉਨ੍ਹਾਂ ਦਾ ਹਰ ਸ਼ੈਡਿਊਲ ਤੈਮੂਰ ਦੇ ਆਲੇ-ਦੁਆਲੇ ਘੂੰਮਦਾ ਹੈ? ਇਸ ਤੇ ਕਰੀਨਾ ਨੇ ਕਿਹਾ ਕਿ,“ਉਹ ਇਸ ਸਮੇਂ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਮੇਰੀ ਆਤਮਾ ਹੈ, ਮੇਰਾ ਦਿਲ ਹੁਣ ਮੇਰੇ ਅੰਦਰ ਜ਼ਿਆਦਾ ਧੜਕ ਨਹੀਂ ਸਕਦਾ ਅਤੇ ਉਹ ਹੁਣ ਬਾਹਰ ਆ ਗਿਆ ਹੈ ਅਤੇ ਉਹ ਤੈਮੂਰ ਹੈ।

Punjabi Bollywood Tadka

ਮੈਂ ਹੁਣ ਜੋ ਵੀ ਆਪਣੇ ਜੀਵਨ 'ਚ ਕਰਦੀ ਹਾਂ ਉਹ ਤੈਮੂਰ ਦੇ ਨਾਲ ਜੁੜਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ, ਮੇਰੇ ਦੋਸਤਾਂ ਸਾਰਿਆਂ ਨੂੰ ਇਹ ਗਾਲ ਸਮਝਣੀ ਚਾਹੀਦੀ ਹੈ”।

Punjabi Bollywood Tadka
ਦਿੱਲੀ 'ਚ ਪ੍ਰੋਡਕਟ ਲਾਂਚ ਇਵੈਂਟ 'ਚ ਕਰੀਨਾ ਚਿੱਟੇ ਤੇ ਕਾਲੇ ਰੰਗ ਦੀ ਸਾੜੀ 'ਚ ਨਜ਼ਰ ਆਈ। ਕਰੀਨਾ ਇਸ ਸਾੜੀ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

Punjabi Bollywood Tadka

ਕਰੀਨਾ ਨੇ ਇਸ ਸਟਾਈਲਿਸ਼ ਅਟਾਇਰ ਨੂੰ ਬਲੈਕ ਬਲੇਜ਼ਰ ਦੇ ਨਾਲ ਸਜਾਇਆ ਸੀ, ਜਿਸ ਨੂੰ ਕਰੀਨਾ ਨੇ ਆਪਣੇ ਮੋਢਿਆਂ ਤੇ ਲਟਕਾਇਆ ਹੋਇਆ ਸੀ। ਇੰਡੀਅਨ ਵੀਅਰ ਨੂੰ ਥੋੜਾ ਲੁੱਕ ਦੇ ਕੇ ਕਰੀਨਾ ਬਹੁਤ ਵਧੀਆ ਲੱਗ ਰਹੀ ਸੀ।


Tags: Kareena KapoorHappy birthdayTaimur Ai KhanBollywood CelebritySaif Ali Khanਕਰੀਨਾ ਕਪੂਰਰਿਫਿਊਜੀ